ਫ਼ਿਲਿੱਪੈ 2:17 - Punjabi Standard Bible17 ਜੇ ਮੈਂ ਤੁਹਾਡੇ ਵਿਸ਼ਵਾਸ ਰੂਪੀ ਬਲੀਦਾਨ ਅਤੇ ਸੇਵਾ ਉੱਤੋਂ ਵਾਰਿਆ ਵੀ ਜਾਵਾਂ ਤਾਂ ਮੈਂ ਖੁਸ਼ ਹਾਂ ਅਤੇ ਤੁਹਾਡੇ ਸਭਨਾਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ। Onani mutuwoਪਵਿੱਤਰ ਬਾਈਬਲ O.V. Bible (BSI)17 ਪਰ ਭਾਵੇਂ ਮੈਂ ਤੁਹਾਡੀ ਨਿਹਚਾ ਦੇ ਬਲੀਦਾਨ ਅਤੇ ਸੇਵਕਾਈ ਉੱਤੇ ਵਹਾਇਆ ਜਾਂਦਾ ਹਾਂ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਨੂੰ ਸਭਨਾਂ ਨੂੰ ਵਧਾਈਆਂ ਦਿੰਦਾ ਹਾਂ Onani mutuwoਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ17 ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਅਤੇ ਸੇਵਕਾਈ ਦੇ ਨਾਲ ਆਪਣਾ ਲਹੂ ਵੀ ਵਹਾਉਣਾ ਪਵੇ ਤਾਂ ਵੀ ਮੈਂ ਅਨੰਦ ਕਰਦਾ ਹਾਂ ਅਤੇ ਤੁਹਾਡੇ ਨਾਲ ਵੀ ਅਨੰਦ ਹਾਂ। Onani mutuwoਪਵਿੱਤਰ ਬਾਈਬਲ (Revised Common Language North American Edition)17 ਹੋ ਸਕਦਾ ਹੈ ਕਿ ਮੇਰਾ ਖ਼ੂਨ ਭੇਂਟ ਦੀ ਤਰ੍ਹਾਂ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਦੇ ਲਈ ਵਹਾਇਆ ਜਾਵੇ । ਤਦ ਮੇਰੇ ਲਈ ਇਸ ਤੋਂ ਵੱਡੀ ਅਨੰਦ ਵਾਲੀ ਕੋਈ ਗੱਲ ਨਹੀਂ ਹੋਵੇਗੀ । ਮੈਂ ਖ਼ੁਸ਼ ਹਾਂ ਅਤੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ । Onani mutuwoਪੰਜਾਬੀ ਮੌਜੂਦਾ ਤਰਜਮਾ17 ਪਰ ਭਾਵੇਂ ਮੈਨੂੰ ਤੁਹਾਡੇ ਵਿਸ਼ਵਾਸ ਤੋਂ ਆਉਣ ਵਾਲੀ ਬਲੀ ਅਤੇ ਸੇਵਾ ਉੱਤੇ ਪੀਣ ਦੀ ਭੇਟ ਵਾਂਗ ਵਹਾਇਆ ਜਾਣਾ ਪਵੇ, ਫਿਰ ਵੀ ਮੈਂ ਤੁਹਾਡੇ ਸਾਰਿਆਂ ਨਾਲ ਖੁਸ਼ ਹਾਂ ਅਤੇ ਆਨੰਦ ਵਿੱਚ ਹਾਂ। Onani mutuwoਪਵਿੱਤਰ ਬਾਈਬਲ17 ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਸੇਵਾ ਜੋ ਤੁਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹੋ, ਉਸ ਬਲੀਦਾਨ ਵਰਗੀਆਂ ਹਨ ਜੋ ਤੁਸੀਂ ਉਸ ਨੂੰ ਅਰਪਣ ਕਰਦੇ ਹੋਂ। ਹੋ ਸੱਕਦਾ ਹੈ ਮੈਨੂੰ ਵੀ ਤੁਹਾਡੇ ਬਲੀਦਾਨ ਨਾਲ ਆਪਣਾ ਲਹੂ ਵਹਾਉਣਾ ਪਵੇ। ਫ਼ੇਰ ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ। Onani mutuwo |