ਫ਼ਿਲਿੱਪੈ 1:27 - Punjabi Standard Bible27 ਸਿਰਫ ਇਹ ਕਰੋ ਕਿ ਤੁਹਾਡਾ ਜੀਉਣਾ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਹੋਵੇ, ਤਾਂਕਿ ਚਾਹੇ ਮੈਂ ਆ ਕੇ ਤੁਹਾਨੂੰ ਵੇਖਾਂ ਚਾਹੇ ਨਾ ਵੀ ਆਵਾਂ, ਮੈਂ ਇਹੋ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਸਥਿਰ ਹੋ ਅਤੇ ਇੱਕ ਮਨ ਨਾਲ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਲ ਕੇ ਮਿਹਨਤ ਕਰ ਰਹੇ ਹੋ Onani mutuwoਪਵਿੱਤਰ ਬਾਈਬਲ O.V. Bible (BSI)27 ਨਿਰੀ ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਜੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿਥਿਆ ਸੁਣਾਂ ਭਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ Onani mutuwoਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ27 ਸਿਰਫ਼ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਵੇਖਾਂ ਭਾਵੇਂ ਤੁਹਾਡੇ ਤੋਂ ਦੂਰ ਹੋਵਾਂ, ਪਰ ਤੁਹਾਡੇ ਬਾਰੇ ਇਹ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕੋ ਮਨ ਹੋ ਕੇ ਖੁਸ਼ਖਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ। Onani mutuwoਪਵਿੱਤਰ ਬਾਈਬਲ (Revised Common Language North American Edition)27 ਜ਼ਰੂਰੀ ਗੱਲ ਕੇਵਲ ਇਹ ਹੈ ਕਿ ਤੁਹਾਡਾ ਦੂਜਿਆਂ ਨਾਲ ਹਰ ਰੋਜ਼ ਦਾ ਵਰਤਾਅ ਮਸੀਹ ਦੇ ਸ਼ੁਭ ਸਮਾਚਾਰ ਦੇ ਅਨੁਸਾਰ ਹੋਵੇ । ਭਾਵੇਂ ਮੈਂ ਆਪ ਆ ਕੇ ਤੁਹਾਨੂੰ ਦੇਖਾਂ ਜਾਂ ਤੁਹਾਡੇ ਤੋਂ ਦੂਰ ਹੋਵਾਂ ਪਰ ਹਰ ਹਾਲਤ ਵਿੱਚ ਮੈਂ ਤੁਹਾਡੇ ਬਾਰੇ ਇਹ ਹੀ ਸੁਣਾਂ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਮਨ ਹੋ ਕੇ ਸ਼ੁਭ ਸਮਾਚਾਰ ਦੇ ਵਿਸ਼ਵਾਸ ਲਈ ਸੰਘਰਸ਼ ਕਰਦੇ ਹੋ Onani mutuwoਪੰਜਾਬੀ ਮੌਜੂਦਾ ਤਰਜਮਾ27 ਜੋ ਵੀ ਹੋ ਜਾਵੇ, ਤੁਸੀਂ ਆਪਣੇ ਆਪ ਨੂੰ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਚਾਲ ਵਿੱਚ ਚੱਲੋ। ਫਿਰ, ਭਾਵੇਂ ਮੈਂ ਆਵਾਂ ਅਤੇ ਤੁਹਾਨੂੰ ਵੇਖਾਂ ਜਾਂ ਮੇਰੀ ਗੈਰਹਾਜ਼ਰੀ ਵਿੱਚ ਸਿਰਫ ਤੁਹਾਡੇ ਬਾਰੇ ਸੁਣਾਂ, ਅਤੇ ਮੈਂ ਜਾਣਾ ਕਿ ਤੁਸੀਂ ਇੱਕ ਪਵਿੱਤਰ ਆਤਮਾ ਵਿੱਚ ਦ੍ਰਿੜ੍ਹ ਹੋ, ਇੱਕੋ ਮਨ ਹੋ ਕੇ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਹਨਤ ਕਰਦੇ ਹੋ। Onani mutuwoਪਵਿੱਤਰ ਬਾਈਬਲ27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ। Onani mutuwo |