Online Bible

- Advertisements -


ਯਾਕੂਬ 2 - ਪੰਜਾਬੀ ਮੌਜੂਦਾ ਤਰਜਮਾ


ਪੱਖਪਾਤ ਵਰਜਿਤ ਹੈ

1 ਹੇ ਮੇਰੇ ਭਰਾਵੋ ਅਤੇ ਭੈਣੋ, ਸਾਡੇ ਸ਼ਾਨਦਾਰ ਪ੍ਰਭੂ ਯਿਸ਼ੂ ਮਸੀਹ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਪੱਖਪਾਤ ਨਹੀਂ ਦਿਖਾਉਣਾ ਚਾਹੀਦਾ।

2 ਮੰਨ ਲਓ ਕਿ ਇੱਕ ਆਦਮੀ ਸੋਨੇ ਦੀ ਮੁੰਦਰੀ ਅਤੇ ਵਧੀਆ ਕੱਪੜੇ ਪਾ ਕੇ ਤੁਹਾਡੇ ਪ੍ਰਾਰਥਨਾ ਸਥਾਨ ਵਿੱਚ ਆਉਂਦਾ ਹੈ, ਅਤੇ ਇੱਕ ਗਰੀਬ ਆਦਮੀ ਗੰਦੇ ਪੁਰਾਣੇ ਕੱਪੜਿਆਂ ਵਿੱਚ ਵੀ ਆਉਂਦਾ ਹੈ।

3 ਜੇ ਤੁਸੀਂ ਉਸ ਵਿਅਕਤੀ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋ ਜੋ ਵਧੀਆ ਕੱਪੜੇ ਪਾਉਂਦਾ ਹੈ ਅਤੇ ਉਸ ਨੂੰ ਕਹੋ, “ਇੱਥੇ ਚੰਗੀ ਥਾਂ ਆ ਕੇ ਬੈਠ,” ਅਤੇ ਉਸ ਗਰੀਬ ਨੂੰ ਕਹੋ ਕਿ, “ਤੂੰ ਇੱਥੇ ਖੜ੍ਹਾ ਰਹਿ,” ਜਾ “ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ,”

4 ਕੀ ਤੁਸੀਂ ਆਪਸ ਵਿੱਚ ਭੇਦ-ਭਾਵ ਨਹੀਂ ਕੀਤਾ ਅਤੇ ਭੈੜੇ ਵਿਚਾਰਾਂ ਨਾਲ ਨਿਆਈਂ ਨਹੀਂ ਬਣ ਗਏ?

5 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ: ਸੁਣੋ, ਕੀ ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਚੁਣਿਆ ਜੋ ਦੁਨੀਆਂ ਦੀ ਨਜ਼ਰ ਵਿੱਚ ਗਰੀਬ ਹਨ ਅਤੇ ਕਿ ਉਹ ਵਿਸ਼ਵਾਸ ਵਿੱਚ ਅਮੀਰ ਹੋਣ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ?

6 ਪਰ ਤੁਸੀਂ ਗਰੀਬਾਂ ਦਾ ਨਿਰਾਦਰ ਕੀਤਾ ਹੈ। ਕੀ ਇਹ ਅਮੀਰ ਨਹੀਂ ਹਨ ਜੋ ਤੁਹਾਡੇ ਉੱਤੇ ਜ਼ੁਲਮ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਕੇ ਨਹੀਂ ਲੈ ਜਾਂਦੇ?

7 ਕੀ ਇਹ ਉਹ ਨਹੀਂ ਹਨ ਜੋ ਉਸ ਦੇ ਉੱਤਮ ਨਾਮ ਦੀ ਨਿੰਦਿਆ ਕਰ ਰਹੇ ਹਨ ਜਿਸ ਨਾਲ ਤੁਸੀਂ ਸੰਬੰਧਿਤ ਹੋ?

8 ਜੇ ਤੁਸੀਂ ਸੱਚ-ਮੁੱਚ ਪਵਿੱਤਰ ਸ਼ਾਸਤਰ ਵਿੱਚ ਪਾਏ ਗਏ ਸ਼ਾਹੀ ਕਾਨੂੰਨ ਨੂੰ ਮੰਨਦੇ ਹੋ, “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ,” ਤੁਸੀਂ ਸਹੀ ਕਰ ਰਹੇ ਹੋ।

9 ਪਰ ਜੇ ਤੁਸੀਂ ਪੱਖਪਾਤ ਕਰਦੇ ਹੋ, ਤਾਂ ਤੁਸੀਂ ਪਾਪ ਕਰਦੇ ਹੋ ਅਤੇ ਕਾਨੂੰਨ ਦੁਆਰਾ ਕਾਨੂੰਨ ਤੋੜਨ ਵਾਲੇ ਵਜੋਂ ਦੋਸ਼ੀ ਠਹਿਰਾਏ ਜਾਂਦੇ ਹੋ।

10 ਕਿਉਂਕਿ ਜੋ ਕੋਈ ਵੀ ਪੂਰੇ ਕਾਨੂੰਨ ਦੀ ਪਾਲਣਾ ਕਰਦਾ ਹੈ ਅਤੇ ਫਿਰ ਵੀ ਸਿਰਫ ਇੱਕ ਬਿੰਦੂ ਤੇ ਠੋਕਰ ਖਾਂਦਾ ਹੈ ਉਹ ਇਸ ਨੂੰ ਤੋੜਨ ਦਾ ਦੋਸ਼ੀ ਹੈ।

11 ਕਿਉਂਕਿ ਜਿਸਨੇ ਕਿਹਾ ਸੀ, “ਤੂੰ ਵਿਭਚਾਰ ਨਾ ਕਰ,” ਇਹ ਵੀ ਕਿਹਾ ਗਿਆ ਸੀ, “ਤੂੰ ਕਤਲ ਨਾ ਕਰ।” ਜੇ ਤੁਸੀਂ ਵਿਭਚਾਰ ਨਹੀਂ ਕਰਦੇ ਪਰ ਕਤਲ ਕਰਦੇ ਹੋ, ਤਾਂ ਤੁਸੀਂ ਬਿਵਸਥਾ ਤੋੜਨ ਵਾਲੇ ਬਣ ਗਏ ਹੋ।

12 ਬੋਲੋ ਅਤੇ ਉਨ੍ਹਾਂ ਦੇ ਤੌਰ ਤੇ ਕੰਮ ਕਰੋ ਜਿਨ੍ਹਾਂ ਦਾ ਨਿਆਂ ਕਾਨੂੰਨ ਦੁਆਰਾ ਕੀਤਾ ਜਾਵੇਗਾ ਜੋ ਅਜ਼ਾਦੀ ਦਿੰਦਾ ਹੈ,

13 ਕਿਉਂਕਿ ਰਹਿਮ ਤੋਂ ਬਿਨਾਂ ਨਿਆਂ ਕਿਸੇ ਵੀ ਵਿਅਕਤੀ ਨੂੰ ਦਿਖਾਇਆ ਜਾਵੇਗਾ ਜੋ ਦਯਾਵਾਨ ਨਹੀਂ ਰਿਹਾ। ਨਿਆਂ ਉੱਤੇ ਦਇਆ ਦੀ ਜਿੱਤ ਹੁੰਦੀ ਹੈ।


ਵਿਸ਼ਵਾਸ ਅਤੇ ਕਰਮ

14 ਹੇ ਮੇਰੇ ਭਰਾਵੋ ਅਤੇ ਭੈਣੋ, ਜੇ ਕੋਈ ਵਿਸ਼ਵਾਸ ਕਰਨ ਦਾ ਦਾਅਵਾ ਕਰਦਾ ਹੈ, ਪਰ ਕੋਈ ਕਰਮ ਨਹੀਂ ਕਰਦਾ ਤਾਂ ਇਸਦਾ ਕੀ ਲਾਭ ਹੈ? ਕੀ ਅਜਿਹਾ ਵਿਸ਼ਵਾਸ ਉਨ੍ਹਾਂ ਨੂੰ ਬਚਾ ਸਕਦਾ ਹੈ?

15 ਮੰਨ ਲਓ ਕਿ ਕੋਈ ਭਰਾ ਜਾਂ ਭੈਣ ਬਿਨਾਂ ਕੱਪੜਿਆਂ ਅਤੇ ਰੋਜ਼ਾਨਾ ਭੋਜਨ ਦੇ ਹੈ।

16 ਜੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, “ਸ਼ਾਂਤੀ ਨਾਲ ਚਲੇ ਜਾਓ; ਨਿੱਘੇ ਅਤੇ ਰੱਜੇ ਪੁੱਜੇ ਰਹੋ,” ਪਰ ਉਨ੍ਹਾਂ ਦੀਆਂ ਸਰੀਰਕ ਜ਼ਰੂਰਤਾਂ ਬਾਰੇ ਕੁਝ ਨਹੀਂ ਕਰਦਾ, ਇਹ ਕੀ ਚੰਗਾ ਹੈ?

17 ਇਸੇ ਤਰ੍ਹਾਂ, ਆਪਣੇ ਆਪ ਵਿੱਚ ਵਿਸ਼ਵਾਸ, ਜੇ ਕਾਰਵਾਈ ਅਨੁਸਾਰ ਨਹੀਂ ਹੈ, ਤਾਂ ਉਹ ਮਰ ਹੋਈਆਂ ਹੈ।

18 ਪਰ ਜੇ ਕੋਈ ਕਹੇ, “ਤੇਰੇ ਕੋਲ ਵਿਸ਼ਵਾਸ ਹੈ; ਮੇਰੇ ਕੋਲ ਕਰਮ ਹਨ।” ਮੈਨੂੰ ਬਿਨਾਂ ਕਰਮਾਂ ਦੇ ਆਪਣਾ ਵਿਸ਼ਵਾਸ ਦਿਖਾਓ, ਅਤੇ ਮੈਂ ਤੈਨੂੰ ਆਪਣੇ ਕਰਮਾਂ ਦੁਆਰਾ ਆਪਣਾ ਵਿਸ਼ਵਾਸ ਦਿਖਾਵਾਂਗਾ।

19 ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਇੱਕ ਹੀ ਹੈ। ਇਹ ਤੂੰ ਚੰਗਾ ਕਰਦਾ ਹੈ, ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ।

20 ਤੂੰ ਮੂਰਖ ਵਿਅਕਤੀ, ਕੀ ਤੂੰ ਸਬੂਤ ਚਾਹੁੰਦਾ ਕਿ ਕਰਮ ਤੋਂ ਬਿਨਾਂ ਵਿਸ਼ਵਾਸ ਵਿਅਰਥ ਹੈ?

21 ਕੀ ਸਾਡੇ ਪੂਰਵਜ ਪਿਤਾ ਅਬਰਾਹਾਮ ਨੂੰ ਉਸ ਕੰਮ ਲਈ ਧਰਮੀ ਨਹੀਂ ਸਮਝਿਆ ਗਿਆ ਸੀ ਜਦੋਂ ਉਸਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਤੇ ਚੜ੍ਹਾਇਆ ਸੀ?

22 ਤੁਸੀਂ ਵੇਖਦੇ ਹੋ ਕਿ ਉਸਦੀ ਨਿਹਚਾ ਅਤੇ ਉਸਦੇ ਕਾਰਜ ਮਿਲ ਕੇ ਕੰਮ ਕਰ ਰਹੇ ਸਨ, ਅਤੇ ਉਸਦੀ ਨਿਹਚਾ ਉਸਦੇ ਕੀਤੇ ਦੁਆਰਾ ਸੰਪੂਰਨ ਕੀਤੀ ਗਈ ਸੀ।

23 ਅਤੇ ਪਵਿੱਤਰ ਸ਼ਾਸਤਰ ਸੰਪੂਰਨ ਹੋਇਆ ਜੋ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ, ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ,” ਅਤੇ ਉਸਨੂੰ ਪਰਮੇਸ਼ਵਰ ਦਾ ਮਿੱਤਰ ਕਿਹਾ ਗਿਆ।

24 ਤੁਸੀਂ ਵੇਖਦੇ ਹੋ ਕਿ ਇੱਕ ਵਿਅਕਤੀ ਕੇਵਲ ਵਿਸ਼ਵਾਸ ਨਾਲ ਹੀ ਨਹੀਂ ਸਗੋਂ ਕੰਮਾਂ ਨਾਲ ਵੀ ਧਰਮੀ ਠਹਿਰਾਇਆ ਜਾਂਦਾ ਹੈ।

25 ਇਸੇ ਤਰ੍ਹਾਂ, ਕੀ ਰਾਹਾਬ ਵੇਸਵਾ ਵੀ ਕਰਮਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਸ ਨੇ ਜਾਸੂਸਾਂ ਨੂੰ ਆਪਣੇ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਸਰੇ ਰਾਹ ਵੱਲੋਂ ਭੇਜ ਦਿੱਤਾ?

26 ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮਰ ਜਾਂਦਾ, ਉਸੇ ਤਰ੍ਹਾਂ ਕਰਮਾਂ ਤੋਂ ਬਿਨਾਂ ਵਿਸ਼ਵਾਸ ਮੁਰਦਾ ਹੁੰਦਾ ਹੈ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Follow us:



Advertisements