Online Bible

- Advertisements -




ਤੀਤੁਸ ਨੂੰ 1:7 - Punjabi Standard Bible

7 ਕਿਉਂਕਿ ਪਰਮੇਸ਼ਰ ਦਾ ਪ੍ਰਬੰਧਕ ਹੋਣ ਦੇ ਨਾਤੇ ਨਿਗਰਾਨ ਦੇ ਲਈ ਜ਼ਰੂਰੀ ਹੈ ਕਿ ਉਹ ਨਿਰਦੋਸ਼ ਹੋਵੇ; ਉਹ ਨਾ ਅਭਿਮਾਨੀ, ਨਾ ਗੁੱਸੇਖੋਰ, ਨਾ ਪਿਅੱਕੜ, ਨਾ ਹਿੰਸਕ ਅਤੇ ਨਾ ਹੀ ਨੀਚ ਕਮਾਈ ਦਾ ਲੋਭੀ ਹੋਵੇ,

See the chapter Copy

ਪਵਿੱਤਰ ਬਾਈਬਲ O.V. Bible (BSI)

7 ਕਿਉਂਕਿ ਚਾਹੀਦਾ ਹੈ ਭਈ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਮੁਖਤਿਆਰ ਹੋ ਕੇ ਨਿਰਦੋਸ਼ ਹੋਵੇ, ਨਾ ਮਨ ਮਤੀਆਂ, ਨਾ ਕ੍ਰੋਧੀ, ਨਾ ਪਿਆਕੜ, ਨਾ ਮੁੱਕੇਬਾਜ਼, ਨਾ ਝੂਠੇ ਨਫ਼ੇ ਦਾ ਲੋਭੀ ਹੋਵੇ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

7 ਕਿਉਂਕਿ ਚਾਹੀਦਾ ਹੈ ਜੋ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਭੰਡਾਰੀ ਹੋਣ ਦੇ ਕਰਕੇ, ਨਿਰਦੋਸ਼ ਹੋਵੇ, ਨਾ ਮਨ ਮਰਜ਼ੀ ਕਰਨ ਵਾਲਾ, ਨਾ ਕ੍ਰੋਧੀ, ਨਾ ਸ਼ਰਾਬੀ, ਨਾ ਝਗੜਾਲੂ, ਨਾ ਝੂਠੇ ਲਾਭ ਦਾ ਲਾਲਚੀ ਹੋਵੇ।

See the chapter Copy

ਪਵਿੱਤਰ ਬਾਈਬਲ (Revised Common Language North American Edition)

7 ਕਿਉਂਕਿ ਕਲੀਸੀਯਾ ਦਾ ਨਿਗਾਹਬਾਨ ਜਿਹੜਾ ਪਰਮੇਸ਼ਰ ਦੇ ਕੰਮ ਦੇ ਲਈ ਜ਼ਿੰਮੇਵਾਰ ਹੈ, ਉਹ ਨਿਰਦੋਸ਼ ਹੋਵੇ । ਉਹ ਹੰਕਾਰੀ ਨਾ ਹੋਵੇ, ਨਾ ਹੀ ਜਲਦੀ ਗੁੱਸੇ ਵਿੱਚ ਆਉਣ ਵਾਲਾ, ਨਾ ਹੀ ਮੈਅ ਪੀਣ ਦਾ ਆਦੀ, ਨਾ ਹੀ ਹਿੰਸਕ ਅਤੇ ਨਾ ਹੀ ਧਨ ਦਾ ਲਾਲਚੀ ਹੋਵੇ ।

See the chapter Copy

ਪੰਜਾਬੀ ਮੌਜੂਦਾ ਤਰਜਮਾ

7 ਕਿਉਂਕਿ ਨਿਗਾਹਬਾਨ ਨੂੰ ਪਰਮੇਸ਼ਵਰ ਦਾ ਭੰਡਾਰੀ ਹੋਣ ਲਈ ਨਿਰਦੋਸ਼ ਹੋਣਾ ਚਾਹੀਦਾ ਹੈ; ਨਾ ਜ਼ਿੱਦੀ, ਨਾ ਗੁੱਸੇ, ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਅਤੇ ਨਾ ਹੀ ਬੇਈਮਾਨੀ ਦੀ ਕਮਾਈ ਨਾਲ ਲਾਭ ਪ੍ਰਾਪਤ ਕਰਨ ਵਾਲਾ ਹੋਵੇ।

See the chapter Copy

ਪਵਿੱਤਰ ਬਾਈਬਲ

7 ਕਿਉਂਕਿ ਬਜ਼ੁਰਗ ਦਾ ਕੰਮ ਪਰਮੇਸ਼ੁਰ ਦੇ ਕਾਰਜ ਦੀ ਨਿਗਰਾਨੀ ਕਰਨਾ ਹੈ। ਇਸ ਲਈ ਲੋਕ ਇਹ ਨਾ ਆਖ ਸੱਕਣ ਕਿ ਉਹ ਗਲਤ ਢੰਗ ਨਾਲ ਜਿਉਂ ਰਿਹਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹੰਕਾਰੀ ਅਤੇ ਖੁਦਗਰਜ਼ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਨੂੰ ਪਿਆਕੜ ਨਹੀਂ ਹੋਣਾ ਚਾਹੀਦਾ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

See the chapter Copy




ਤੀਤੁਸ ਨੂੰ 1:7

Follow us:

Advertisements


Advertisements