ਪ੍ਰਕਾਸ਼ ਪੱਤਰ 3:12 - Punjabi Standard Bible12 “ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਪਰਮੇਸ਼ਰ ਦੀ ਹੈਕਲ ਦਾ ਥੰਮ੍ਹ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਉਸ ਉੱਤੇ ਆਪਣੇ ਪਰਮੇਸ਼ਰ ਦਾ ਨਾਮ, ਆਪਣੇ ਪਰਮੇਸ਼ਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜੋ ਸਵਰਗ ਤੋਂ ਮੇਰੇ ਪਰਮੇਸ਼ਰ ਕੋਲੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਲਿਖਾਂਗਾ। See the chapterਪਵਿੱਤਰ ਬਾਈਬਲ O.V. Bible (BSI)12 ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਅਤੇ ਆਪਣੇ ਪਰਮੇਸ਼ੁਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਉਂ ਜਿਹੜੀ ਪਰਮੇਸ਼ੁਰ ਵੱਲੋਂ ਸੁਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਓਸ ਉੱਤੇ ਲਿਖਾਵਾਂਗਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ12 ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ। See the chapterਪਵਿੱਤਰ ਬਾਈਬਲ (Revised Common Language North American Edition)12 “ਜਿਹੜਾ ਜਿੱਤ ਪ੍ਰਾਪਤ ਕਰਦਾ ਹੈ, ਮੈਂ ਉਸ ਨੂੰ ਆਪਣੇ ਪਰਮੇਸ਼ਰ ਦੇ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ ਅਤੇ ਉਹ ਉਸ ਦੇ ਬਾਅਦ ਕਦੀ ਬਾਹਰ ਨਹੀਂ ਜਾਵੇਗਾ । ਮੈਂ ਉਸ ਦੇ ਉੱਤੇ ਆਪਣੇ ਪਰਮੇਸ਼ਰ ਦਾ ਨਾਮ ਅਤੇ ਆਪਣੇ ਪਰਮੇਸ਼ਰ ਦੇ ਸ਼ਹਿਰ ਦਾ ਨਾਂ ਲਿਖਾਂਗਾ, ਉਸ ਨਵੇਂ ਯਰੂਸ਼ਲਮ ਸ਼ਹਿਰ ਦਾ ਨਾਂ ਜਿਹੜਾ ਸਵਰਗ ਵਿੱਚੋਂ ਮੇਰੇ ਪਰਮੇਸ਼ਰ ਦੇ ਕੋਲੋਂ ਹੇਠਾਂ ਉਤਰੇਗਾ । ਮੈਂ ਆਪਣਾ ਨਵਾਂ ਨਾਮ ਉਸ ਦੇ ਉੱਤੇ ਵੀ ਲਿਖਾਂਗਾ । See the chapterਪੰਜਾਬੀ ਮੌਜੂਦਾ ਤਰਜਮਾ12 ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ਵਰ ਦੇ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ। ਉਹ ਫਿਰ ਕਦੇ ਵੀ ਇਸ ਨੂੰ ਨਹੀਂ ਛੱਡਣਗੇ। ਮੈਂ ਉਹਨਾਂ ਉੱਤੇ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਮੇਰੇ ਪਰਮੇਸ਼ਵਰ ਦੇ ਸ਼ਹਿਰ, ਨਵੇਂ ਯੇਰੂਸ਼ਲੇਮ ਦਾ ਨਾਮ ਲਿਖਾਂਗਾ, ਜੋ ਮੇਰੇ ਪਰਮੇਸ਼ਵਰ ਵੱਲੋਂ ਸਵਰਗ ਤੋਂ ਹੇਠਾਂ ਆ ਰਿਹਾ ਹੈ; ਅਤੇ ਮੈਂ ਉਹਨਾਂ ਉੱਤੇ ਆਪਣਾ ਨਵਾਂ ਨਾਮ ਵੀ ਲਿਖਾਂਗਾ। See the chapterਪਵਿੱਤਰ ਬਾਈਬਲ12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। See the chapter |