ਪ੍ਰਕਾਸ਼ ਪੱਤਰ 3:10 - Punjabi Standard Bible10 ਤੂੰ ਮੇਰੇ ਧੀਰਜ ਦੇ ਵਚਨ ਦੀ ਪਾਲਣਾ ਕੀਤੀ, ਇਸ ਲਈ ਮੈਂ ਵੀ ਤੈਨੂੰ ਪਰੀਖਿਆ ਦੀ ਉਸ ਘੜੀ ਤੋਂ ਬਚਾਵਾਂਗਾ ਜਿਹੜੀ ਧਰਤੀ ਦੇ ਸਭ ਰਹਿਣ ਵਾਲਿਆਂ ਨੂੰ ਪਰਖਣ ਲਈ ਪੂਰੇ ਸੰਸਾਰ ਉੱਤੇ ਆਉਣ ਵਾਲੀ ਹੈ। See the chapterਪਵਿੱਤਰ ਬਾਈਬਲ O.V. Bible (BSI)10 ਤੈਂ ਜੋ ਮੇਰੇ ਧੀਰਜ ਦੇ ਬਚਨ ਦੀ ਰੱਛਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਓਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਾਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਛਿਆ ਕਰਾਂਗਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਤੂੰ ਜੋ ਮੇਰੇ ਧੀਰਜ ਦੇ ਬਚਨ ਦੀ ਰੱਖਿਆ ਕੀਤੀ ਤਾਂ ਮੈਂ ਵੀ ਉਸ ਪ੍ਰੀਖਿਆ ਦੇ ਸਮੇਂ ਤੇਰੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਨੂੰ ਪਰਖਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲੀ ਹੈ। See the chapterਪਵਿੱਤਰ ਬਾਈਬਲ (Revised Common Language North American Edition)10 ਕਿਉਂਕਿ ਤੂੰ ਧੀਰਜ ਦੇ ਨਾਲ ਦੁੱਖ ਸਹਿ ਕੇ ਮੇਰੇ ਵਚਨ ਦੀ ਪਾਲਣਾ ਕੀਤੀ ਹੈ । ਇਸ ਲਈ ਮੈਂ ਤੇਰੀ ਉਸ ਸਮੇਂ ਵੀ ਰੱਖਿਆ ਕਰਾਂਗਾ ਜਦੋਂ ਧਰਤੀ ਦੇ ਸਾਰੇ ਲੋਕਾਂ ਦੇ ਉੱਤੇ ਉਹਨਾਂ ਦੀ ਪਰੀਖਿਆ ਦੇ ਲਈ ਦੁੱਖ ਆਉਣਗੇ । See the chapterਪੰਜਾਬੀ ਮੌਜੂਦਾ ਤਰਜਮਾ10 ਇਸ ਲਈ ਕਿ ਤੁਸੀਂ ਧੀਰਜ ਰੱਖ ਕੇ ਮੇਰੇ ਆਦੇਸ਼ ਦੀ ਪਾਲਣਾ ਕੀਤੀ ਹੈ, ਮੈਂ ਪ੍ਰੀਖਿਆ ਦੇ ਸਮੇਂ ਤੁਹਾਡੀ ਰੱਖਿਆ ਕਰਾਂਗਾ, ਜੋ ਧਰਤੀ ਦੇ ਵਾਸੀਆਂ ਉੱਤੇ ਆਉਣ ਵਾਲਾ ਹੈ। See the chapterਪਵਿੱਤਰ ਬਾਈਬਲ10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ। See the chapter |