ਪ੍ਰਕਾਸ਼ ਪੱਤਰ 22:11 - Punjabi Standard Bible11 ਜਿਹੜਾ ਕੁਧਰਮੀ ਹੈ ਉਹ ਕੁਧਰਮ ਕਰਦਾ ਰਹੇ; ਜਿਹੜਾ ਭ੍ਰਿਸ਼ਟ ਹੈ ਉਹ ਭ੍ਰਿਸ਼ਟ ਬਣਿਆ ਰਹੇ; ਜਿਹੜਾ ਧਰਮੀ ਹੈ ਉਹ ਧਾਰਮਿਕਤਾ ਦੇ ਕੰਮ ਕਰਦਾ ਰਹੇ; ਜਿਹੜਾ ਪਵਿੱਤਰ ਹੈ ਉਹ ਪਵਿੱਤਰ ਰਹੇ।” See the chapterਪਵਿੱਤਰ ਬਾਈਬਲ O.V. Bible (BSI)11 ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਪਲੀਤ ਹੈ ਉਹ ਅਗਾਹਾਂ ਨੂੰ ਪਲੀਤ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤ੍ਰ ਹੈ ਉਹ ਅਗਾਹਾਂ ਨੂੰ ਪਵਿੱਤ੍ਰ ਹੋਈ ਜਾਏ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਜਿਹੜਾ ਕੁਧਰਮੀ ਹੈ ਉਹ ਅਗਾਹਾਂ ਨੂੰ ਕੁਧਰਮ ਕਰੀ ਜਾਏ ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਏ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮ ਕਰੀ ਜਾਏ ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਏ। See the chapterਪਵਿੱਤਰ ਬਾਈਬਲ (Revised Common Language North American Edition)11 ਜਿਹੜਾ ਬੁਰੇ ਕੰਮ ਕਰਦਾ ਹੈ ਉਹ ਬੁਰੇ ਕੰਮ ਕਰਦਾ ਰਹੇ, ਜਿਹੜਾ ਭ੍ਰਿਸ਼ਟ ਹੈ ਉਹ ਭ੍ਰਿਸ਼ਟ ਬਣਿਆ ਰਹੇ, ਜਿਹੜਾ ਨੇਕ ਹੈ ਉਹ ਨੇਕ ਕੰਮ ਕਰਦਾ ਰਹੇ ਅਤੇ ਜਿਹੜਾ ਪਵਿੱਤਰ ਹੈ ਉਹ ਪਵਿੱਤਰ ਹੀ ਰਹੇ ।” See the chapterਪੰਜਾਬੀ ਮੌਜੂਦਾ ਤਰਜਮਾ11 ਜਿਹੜਾ ਗਲਤ ਕਰਦਾ ਹੈ ਉਹ ਅਗਾਹਾਂ ਨੂੰ ਗਲਤ ਹੀ ਕਰੀ ਜਾਵੇ; ਅਤੇ ਜਿਹੜਾ ਅਸ਼ੁੱਧ ਹੈ ਉਹ ਅਗਾਹਾਂ ਨੂੰ ਅਸ਼ੁੱਧ ਹੋਈ ਜਾਵੇ ਅਤੇ ਜਿਹੜਾ ਧਰਮੀ ਹੈ ਉਹ ਅਗਾਹਾਂ ਨੂੰ ਧਰਮੀ ਹੋਈ ਜਾਵੇ; ਅਤੇ ਜਿਹੜਾ ਪਵਿੱਤਰ ਹੈ ਉਹ ਅਗਾਹਾਂ ਨੂੰ ਪਵਿੱਤਰ ਹੋਈ ਜਾਵੇ।” See the chapterਪਵਿੱਤਰ ਬਾਈਬਲ11 ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸ ਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸ ਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸ ਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸ ਨੂੰ ਪਵਿੱਤਰ ਬਣਿਆ ਰਹਿਣ ਦਿਓ।” See the chapter |