Online Bible

- Advertisements -




ਪ੍ਰਕਾਸ਼ ਪੱਤਰ 2:9 - Punjabi Standard Bible

9 ਮੈਂਤੇਰੇ ਕਸ਼ਟ ਅਤੇ ਗਰੀਬੀ ਨੂੰ ਜਾਣਦਾ ਹਾਂ (ਅਸਲ ਵਿੱਚ ਤੂੰ ਧਨਵਾਨ ਹੈਂ) ਅਤੇ ਉਨ੍ਹਾਂ ਦੀ ਨਿੰਦਾ ਨੂੰ ਵੀ ਜਾਣਦਾ ਹਾਂ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ, ਬਲਕਿ ਸ਼ੈਤਾਨ ਦੀ ਮੰਡਲੀ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

9 ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਤੂੰ ਧਨਵਾਨ ਹੈਂ ਅਤੇ ਓਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ ਸਗੋਂ ਸ਼ਤਾਨ ਦੀ ਮੰਡਲੀ ਹਨ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਨੂੰ ਧਨਵਾਨ ਹੈਂ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ।

See the chapter Copy

ਪਵਿੱਤਰ ਬਾਈਬਲ (Revised Common Language North American Edition)

9 ਮੈਂ ਤੇਰੇ ਦੁੱਖ ਅਤੇ ਗ਼ਰੀਬੀ ਨੂੰ ਜਾਣਦਾ ਹਾਂ ਪਰ ਅਸਲ ਵਿੱਚ ਤੂੰ ਅਮੀਰ ਹੈਂ ! ਮੈਂ ਤੇਰੀ ਉਸ ਨਿੰਦਾ ਨੂੰ ਵੀ ਜਾਣਦਾ ਹਾਂ ਜਿਹੜੀ ਉਹਨਾਂ ਦੇ ਦੁਆਰਾ ਹੋ ਰਹੀ ਹੈ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਯਹੂਦੀ ਨਹੀਂ ਹਨ । ਉਹ ਅਸਲ ਵਿੱਚ ਸ਼ੈਤਾਨ ਦੀ ਸਭਾ ਹਨ ।

See the chapter Copy

ਪੰਜਾਬੀ ਮੌਜੂਦਾ ਤਰਜਮਾ

9 ਮੈਂ ਤੁਹਾਡੇ ਦੁੱਖਾਂ ਅਤੇ ਤੁਹਾਡੀ ਗਰੀਬੀ ਨੂੰ ਜਾਣਦਾ ਹਾਂ, ਫਿਰ ਵੀ ਤੁਸੀਂ ਅਮੀਰ ਹੋ! ਮੈਂ ਉਹਨਾਂ ਲੋਕਾਂ ਦੀ ਬਦਨਾਮੀ ਬਾਰੇ ਜਾਣਦਾ ਹਾਂ ਜੋ ਕਹਿੰਦੇ ਹਨ ਕਿ ਉਹ ਯਹੂਦੀ ਹਨ ਅਤੇ ਦਰਅਸਲ ਵਿੱਚ ਉਹ ਨਹੀਂ ਹਨ, ਸਗੋਂ ਉਹ ਸ਼ੈਤਾਨ ਦੀ ਮੰਡਲੀ ਹਨ।

See the chapter Copy

ਪਵਿੱਤਰ ਬਾਈਬਲ

9 “ਮੈਂ ਤੁਹਾਡੀਆਂ ਮੁਸ਼ਕਿਲਾਂ ਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਗਰੀਬ ਹੋ। ਪਰ ਸੱਚਮੁੱਚ ਤੁਸੀਂ ਅਮੀਰ ਹੋ। ਮੈਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਜਾਣਦਾ ਹਾਂ ਜਿਹੜੀਆਂ ਕੁਝ ਲੋਕ ਤੁਹਾਡੇ ਬਾਰੇ ਬੋਲਦੇ ਹਨ। ਉਹ ਲੋਕ ਆਖਦੇ ਹਨ ਕਿ ਉਹ ਯਹੂਦੀ ਹਨ। ਪਰ ਉਹ ਸੱਚੇ ਯਹੂਦੀ ਨਹੀਂ ਹਨ। ਉਹ ਇੱਕ ਪੂਜਾ ਸਥਾਨ ਹਨ ਜਿਹੜੇ ਸ਼ੈਤਾਨ ਨਾਲ ਸੰਬੰਧਿਤ ਹਨ।

See the chapter Copy




ਪ੍ਰਕਾਸ਼ ਪੱਤਰ 2:9

Follow us:

Advertisements


Advertisements