Online Bible

- Advertisements -




ਪ੍ਰਕਾਸ਼ ਪੱਤਰ 2:17 - Punjabi Standard Bible

17 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦਿਆਂਗਾ। ਮੈਂ ਉਸ ਨੂੰ ਸਫ਼ੇਦ ਪੱਥਰ ਵੀ ਦਿਆਂਗਾ; ਉਸ ਪੱਥਰ ਉੱਤੇ ਇੱਕ ਨਵਾਂ ਨਾਮ ਉੱਕਰਿਆ ਹੋਇਆ ਹੈ ਜਿਸ ਨੂੰ ਇਸ ਦੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ।

See the chapter Copy

ਪਵਿੱਤਰ ਬਾਈਬਲ O.V. Bible (BSI)

17 ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਗੁਪਤ ਮੰਨ ਵਿੱਚੋਂ ਦਿਆਂਗਾ ਅਤੇ ਮੈਂ ਉਹਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਉਂ ਲਿਖਿਆ ਹੋਇਆ ਹੈ, ਜਿਹ ਨੂੰ ਉਹ ਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ ਹੈ।।

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

17 ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਗੁਪਤ ਮੰਨੇ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਹ ਦੇ ਪ੍ਰਾਪਤ ਕਰਨ ਵਾਲੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਹੈ।

See the chapter Copy

ਪਵਿੱਤਰ ਬਾਈਬਲ (Revised Common Language North American Edition)

17 “ਜਿਸ ਦੇ ਕੋਲ ਕੰਨ ਹਨ, ਉਹ ਸੁਣੇ ਕਿ ਪਵਿੱਤਰ ਆਤਮਾ ਕਲੀਸੀਯਾਵਾਂ ਨੂੰ ਕੀ ਕਹਿੰਦਾ ਹੈ । “ਜਿਹੜਾ ਜਿੱਤ ਪ੍ਰਾਪਤ ਕਰਦਾ ਹੈ, ਉਸ ਨੂੰ ਮੈਂ ਗੁਪਤ ਮੱਨਾ ਦੇਵਾਂਗਾ । ਉਸ ਨੂੰ ਮੈਂ ਇੱਕ ਚਿੱਟਾ ਪੱਥਰ ਵੀ ਦੇਵਾਂਗਾ ਜਿਸ ਦੇ ਉੱਤੇ ਇੱਕ ਨਵਾਂ ਨਾਂ ਉੱਕਰਿਆ ਹੋਵੇਗਾ ਜਿਸ ਨੂੰ ਪ੍ਰਾਪਤ ਕਰਨ ਵਾਲੇ ਤੋਂ ਸਿਵਾਏ ਹੋਰ ਕੋਈ ਨਹੀਂ ਜਾਣੇਗਾ ।”

See the chapter Copy

ਪੰਜਾਬੀ ਮੌਜੂਦਾ ਤਰਜਮਾ

17 ਜਿਸ ਦੇ ਕੰਨ ਹੋਣ ਉਹ ਸੁਣਨ ਕਿ ਪਵਿੱਤਰ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦੇਵਾਂਗਾ। ਮੈਂ ਉਸ ਵਿਅਕਤੀ ਨੂੰ ਇੱਕ ਚਿੱਟਾ ਪੱਥਰ ਵੀ ਦੇਵਾਂਗਾ ਜਿਸ ਉੱਤੇ ਨਵਾਂ ਨਾਮ ਲਿਖਿਆ ਹੋਵੇਗਾ, ਜੋ ਇਸਨੂੰ ਪ੍ਰਾਪਤ ਕਰੇਗਾ ਕੇਵਲ ਉਹ ਹੀ ਉਸ ਨੂੰ ਜਾਣੇਗਾ।

See the chapter Copy

ਪਵਿੱਤਰ ਬਾਈਬਲ

17 “ਹਰ ਕੋਈ ਜਿਹੜਾ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਉਸ ਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾ ਨੂੰ ਆਖਦਾ ਹੈ। “ਪਰ ਜਿੱਤਣ ਵਾਲੇ ਵਿਅਕਤੀ ਨੂੰ ਮੈਂ ਢੁੱਕਵਾਂ ਮੰਨ ਦਿਆਂਗਾ। ਇਸ ਪੱਥਰ ਉੱਤੇ ਇੱਕ ਨਵਾਂ ਨਾਮ ਨਾਲ ਲਿਖਿਆ ਹੋਇਆ ਹੈ। ਕੋਈ ਵੀ ਵਿਅਕਤੀ ਇਸ ਨਵੇਂ ਨਾਮ ਬਾਰੇ ਨਹੀਂ ਜਾਣਦਾ। ਉਹੀ ਵਿਅਕਤੀ ਜਿਹੜਾ ਇਸ ਪੱਥਰ ਨੂੰ ਪ੍ਰਾਪਤ ਕਰੇਗਾ, ਇਸ ਨਵੇਂ ਨਾਮ ਬਾਰੇ ਜਾਣੇਗਾ।

See the chapter Copy




ਪ੍ਰਕਾਸ਼ ਪੱਤਰ 2:17

Follow us:

Advertisements


Advertisements