Online Bible

- Advertisements -




ਪ੍ਰਕਾਸ਼ ਪੱਤਰ 2:10 - Punjabi Standard Bible

10 ਜਿਹੜੇ ਦੁੱਖ ਤੂੰ ਝੱਲਣ ਵਾਲਾ ਹੈਂ, ਉਨ੍ਹਾਂ ਤੋਂ ਨਾ ਡਰ। ਵੇਖ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦਖ਼ਾਨੇ ਵਿੱਚ ਸੁੱਟਣ ਵਾਲਾ ਹੈ ਤਾਂਕਿ ਤੁਸੀਂ ਪਰਖੇ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੱਕ ਕਸ਼ਟ ਹੋਵੇਗਾ; ਮੌਤ ਤੱਕ ਵਿਸ਼ਵਾਸਯੋਗ ਰਹਿ ਅਤੇ ਮੈਂ ਤੈਨੂੰ ਜੀਵਨ ਦਾ ਤਾਜ ਦਿਆਂਗਾ।

See the chapter Copy

ਪਵਿੱਤਰ ਬਾਈਬਲ O.V. Bible (BSI)

10 ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

10 ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀਂ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ ਅਤੇ ਤੁਹਾਨੂੰ ਦਸ ਦਿਨ ਤੱਕ ਤਸੀਹੇ ਦਿੱਤੇ ਜਾਣਗੇ। ਤੂੰ ਮੌਤ ਤੱਕ ਵਫ਼ਾਦਾਰ ਰਹਿ, ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।

See the chapter Copy

ਪਵਿੱਤਰ ਬਾਈਬਲ (Revised Common Language North American Edition)

10 ਉਸ ਦੁੱਖ ਤੋਂ ਨਾ ਡਰ ਜਿਹੜਾ ਤੇਰੇ ਉੱਤੇ ਆਉਣ ਵਾਲਾ ਹੈ । ਸ਼ੈਤਾਨ ਤੁਹਾਨੂੰ ਪਰਤਾਵੇਗਾ ਅਤੇ ਤੁਹਾਡੇ ਵਿੱਚੋਂ ਕੁਝ ਨੂੰ ਕੈਦ ਵਿੱਚ ਸੁੱਟ ਦੇਵੇਗਾ । ਤੁਹਾਡੇ ਉੱਤੇ ਇਹ ਦੁੱਖ ਦਸ ਦਿਨ ਤੱਕ ਰਹਿਣਗੇ । ਮੌਤ ਤੱਕ ਮੇਰਾ ਵਫ਼ਾਦਾਰ ਰਹਿ ਤਾਂ ਮੈਂ ਤੈਨੂੰ ਜੀਵਨ ਦਾ ਤਾਜ ਦੇਵਾਂਗਾ ।

See the chapter Copy

ਪੰਜਾਬੀ ਮੌਜੂਦਾ ਤਰਜਮਾ

10 ਉਸ ਦੁੱਖ ਤੋਂ ਨਾ ਡਰੋ ਜਿਹੜਾ ਤੁਸੀਂ ਸਹਿਣ ਵਾਲੇ ਹੋ। ਮੈਂ ਤੁਹਾਨੂੰ ਦੱਸਦਾ ਹਾਂ, ਦੁਸ਼ਟ ਤੁਹਾਡੇ ਵਿੱਚੋਂ ਕਈਆਂ ਨੂੰ ਪਰਖਣ ਲਈ ਜੇਲ੍ਹ ਵਿੱਚ ਪਾ ਦੇਵੇਗਾ, ਅਤੇ ਤੁਹਾਨੂੰ ਦਸ ਦਿਨਾਂ ਤੱਕ ਅੱਤਿਆਚਾਰ ਸਹਿਣੇ ਪੈਣਗੇ। ਪਰ ਤੁਸੀਂ ਮੌਤ ਤੱਕ ਵੀ ਵਫ਼ਾਦਾਰ ਰਹੋ, ਅਤੇ ਮੈਂ ਤੁਹਾਨੂੰ ਜੀਵਨ ਦਾ ਮੁਕਟ ਦਿਆਂਗਾ।

See the chapter Copy

ਪਵਿੱਤਰ ਬਾਈਬਲ

10 ਉਨ੍ਹਾਂ ਗੱਲਾਂ ਬਾਰੇ ਭੈਭੀਤ ਨਾ ਹੋਵੋ ਜਿਹੜੀਆਂ ਤੁਹਾਡੇ ਨਾਲ ਵਾਪਰਨਗੀਆਂ। ਮੈਂ ਤੁਹਾਨੂੰ ਦੱਸਦਾ ਹਾਂ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਕੈਦ ਵਿੱਚ ਭੇਜ ਦੇਵੇਗਾ। ਉਹ ਅਜਿਹਾ ਤੁਹਾਡੀ ਪਰੱਖ ਕਰਨ ਦੇ ਉਦੇਸ਼ ਨਾਲ ਕਰੇਗਾ। ਤੁਹਾਨੂੰ ਦਸਾਂ ਦਿਨਾਂ ਲਈ ਤਸੀਹੇ ਝੱਲਣੇ ਪੈਣਗੇ। ਪਰ ਭਾਵੇਂ ਤੁਹਾਨੂੰ ਮਰਨਾ ਪਵੇ, ਤਾਂ ਵੀ ਵਫ਼ਾਦਾਰ ਰਹੋ। ਜੇ ਤੁਸੀਂ ਵਫ਼ਾਦਾਰ ਬਣੇ ਰਹੋਂਗੇ ਤਾਂ ਮੈਂ ਤੁਹਾਨੂੰ ਜੀਵਨ ਦਾ ਤਾਜ ਬਖਸ਼ਾਂਗਾ।

See the chapter Copy




ਪ੍ਰਕਾਸ਼ ਪੱਤਰ 2:10

Follow us:

Advertisements


Advertisements