Online Bible

- Advertisements -




ਮੱਤੀਯਾਹ 2:13 - Punjabi Standard Bible

13 ਜਦੋਂ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਅਤੇ ਮਿਸਰ ਦੇਸ ਨੂੰ ਭੱਜ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਨਾ ਕਹਾਂ, ਉੱਥੇ ਹੀ ਰਹੀਂ, ਕਿਉਂਕਿ ਹੇਰੋਦੇਸ ਇਸ ਬੱਚੇ ਨੂੰ ਮਾਰ ਸੁੱਟਣ ਲਈ ਲੱਭੇਗਾ।”

See the chapter Copy

ਪਵਿੱਤਰ ਬਾਈਬਲ O.V. Bible (BSI)

13 ਜਾਂ ਓਹ ਤੁਰ ਗਏ ਸਨ ਤਾਂ ਵੇਖੋ, ਪ੍ਰਭੁ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਦਰਸ਼ਣ ਦੇ ਕੇ ਆਖਿਆ, ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ ਨੂੰ ਭੱਜ ਜਾਹ ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੁ ਕਿਉਂ ਜੋ ਹੇਰੇਦੇਸ ਉਹ ਦੇ ਨਾਸ ਕਰਨ ਲਈ ਇਸ ਬਾਲਕ ਨੂੰ ਭਾਲੇਗਾ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

13 ਜਦ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫ਼ਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ! ਬਾਲਕ ਅਤੇ ਉਹ ਦੀ ਮਾਤਾ ਨੂੰ ਲੈ ਕੇ ਮਿਸਰ ਦੇਸ ਨੂੰ ਭੱਜ ਜਾ, ਅਤੇ ਜਦੋਂ ਤੱਕ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹੀਂ ਕਿਉਂ ਜੋ ਹੇਰੋਦੇਸ, ਇਸ ਬਾਲਕ ਨੂੰ ਮਾਰਨ ਲਈ ਲੱਭੇਗਾ।

See the chapter Copy

ਪਵਿੱਤਰ ਬਾਈਬਲ (Revised Common Language North American Edition)

13 ਉਹਨਾਂ ਦੇ ਚਲੇ ਜਾਣ ਤੋਂ ਬਾਅਦ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੂਸਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਮਿਸਰ ਦੇਸ਼ ਨੂੰ ਚਲਾ ਜਾ ਅਤੇ ਜਦੋਂ ਤੱਕ ਮੈਂ ਨਾ ਕਹਾਂ, ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਇਸ ਬੱਚੇ ਦੀ ਖੋਜ ਕਰੇਗਾ ਕਿ ਇਸ ਨੂੰ ਮਾਰ ਦੇਵੇ ।”

See the chapter Copy

ਪੰਜਾਬੀ ਮੌਜੂਦਾ ਤਰਜਮਾ

13 ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੋਸੇਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਗਿਆ ਦਿੱਤੀ, “ਉੱਠ, ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾਓ ਅਤੇ ਉਸ ਸਮੇਂ ਤੱਕ ਉੱਥੇ ਹੀ ਠਹਿਰੇ ਰਹਿਣਾ ਜਦੋਂ ਤੱਕ ਮੈਂ ਤੈਨੂੰ ਆਗਿਆ ਨਾ ਦੇਵਾਂ ਕਿਉਂਕਿ ਹੇਰੋਦੇਸ ਮਾਰਨ ਲਈ ਇਸ ਬਾਲਕ ਨੂੰ ਖੋਜੇਗਾ।”

See the chapter Copy

ਪਵਿੱਤਰ ਬਾਈਬਲ

13 ਜਦੋਂ ਜੋਤਸ਼ੀ ਦੂਰ ਚੱਲੇ ਗਏ, ਤਾਂ ਪ੍ਰਭੂ ਦੇ ਦੂਤ ਨੇ ਯੂਸੁਫ ਦੇ ਸੁਫਨੇ ਵਿੱਚ ਦਰਸ਼ਨ ਦੇਕੇ ਆਖਿਆ, “ਉੱਠ! ਬਾਲਕ ਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਵਿੱਚ ਚੱਲਾ ਜਾ। ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਬਾਲਕ ਨੂੰ ਮਾਰਣ ਵਾਸਤੇ ਲੱਭੇਗਾ।”

See the chapter Copy




ਮੱਤੀਯਾਹ 2:13

Follow us:

Advertisements


Advertisements