Online Bible

- Advertisements -




ਲੂਕਾ ਦੀ ਇੰਜੀਲ 4:23 - Punjabi Standard Bible

23 ਉਸ ਨੇ ਉਨ੍ਹਾਂ ਨੂੰ ਕਿਹਾ,“ਨਿਰਸੰਦੇਹ ਤੁਸੀਂ ਮੇਰੇ ਵਿਖੇ ਇਹ ਕਹਾਵਤ ਕਹੋਗੇ, ‘ਹੇ ਵੈਦ ਆਪਣੇ ਆਪ ਨੂੰ ਚੰਗਾ ਕਰ; ਜੋ ਕੁਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ, ਉਹ ਇੱਥੇ ਆਪਣੇ ਨਗਰ ਵਿੱਚ ਵੀ ਕਰ’।”

See the chapter Copy

ਪਵਿੱਤਰ ਬਾਈਬਲ O.V. Bible (BSI)

23 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੇਰੇ ਉੱਤੇ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ। ਜੋ ਕੁਝ ਅਸਾਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਐਥੇ ਆਪਣੇ ਦੇਸ ਵਿੱਚ ਵੀ ਕਰ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

23 ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਉਤ ਮੈਨੂੰ ਕਹੋਗੇ ਕਿ ਹੇ ਵੈਦ, ਆਪਣੇ ਆਪ ਨੂੰ ਚੰਗਾ ਕਰ। ਜੋ ਕੁਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ ਹੈ ਐਥੇ ਆਪਣੇ ਦੇਸ ਵਿੱਚ ਵੀ ਕਰ।

See the chapter Copy

ਪਵਿੱਤਰ ਬਾਈਬਲ (Revised Common Language North American Edition)

23 ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜ਼ਰੂਰ ਮੈਨੂੰ ਇਹ ਕਹਾਵਤ ਸੁਣਾਓਗੇ, ‘ਵੈਦ, ਆਪਣਾ ਇਲਾਜ ਕਰ ।’ ਜੋ ਕੁਝ ਅਸੀਂ ਸੁਣਿਆ ਹੈ ਕਿ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ, ਇੱਥੇ ਆਪਣੇ ਸ਼ਹਿਰ ਵਿੱਚ ਵੀ ਕਰ ।”

See the chapter Copy

ਪੰਜਾਬੀ ਮੌਜੂਦਾ ਤਰਜਮਾ

23 ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਜਾਣਦਾ ਹਾਂ ਕਿ ਤੁਸੀਂ ਜ਼ਰੂਰ ਇਹ ਕਹਾਵਤ ਮੈਨੂੰ ਕਹੋਗੇ, ‘ਹੇ ਡਾਕਟਰ! ਪਹਿਲਾਂ ਆਪਣੇ ਆਪ ਨੂੰ ਚੰਗਾ ਕਰੋ!’ ਅਤੇ ਤੁਸੀਂ ਮੈਨੂੰ ਕਹੋਗੇ, ‘ਜੋ ਅਸੀਂ ਤੁਹਾਨੂੰ ਕਫ਼ਰਨਹੂਮ ਵਿੱਚ ਕਰਦੇ ਸੁਣਿਆ, ਉਹ ਇੱਥੇ ਆਪਣੇ ਦੇਸ਼ ਵਿੱਚ ਵੀ ਕਰੋ।’ ”

See the chapter Copy

ਪਵਿੱਤਰ ਬਾਈਬਲ

23 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਤੁਸੀਂ ਇਹ ਕਹਾਵਤ ਜ਼ਰੂਰ ਮੇਰੇ ਉੱਤੇ ਲਾਗੂ ਕਰੋਂਗੇ ਕਿ ‘ਹੇ ਵੈਦ! ਆਪਣੇ-ਆਪ ਨੂੰ ਰਾਜੀ ਕਰ।’ ਜੋ ਕੁਝ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ ‘ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇੱਥੇ ਆਪਣੇ ਨਗਰ ਵਿੱਚ ਵੀ ਕਰ!’”

See the chapter Copy




ਲੂਕਾ ਦੀ ਇੰਜੀਲ 4:23

Follow us:

Advertisements


Advertisements