Online Bible

- Advertisements -




ਯਾਕੂਬ 5:3 - Punjabi Standard Bible

3 ਤੁਹਾਡਾ ਸੋਨਾ ਅਤੇ ਚਾਂਦੀ ਕਾਲਾ ਹੋ ਗਿਆ ਹੈ ਅਤੇ ਇਨ੍ਹਾਂ ਦੀ ਕਾਲਖ ਤੁਹਾਡੇ ਵਿਰੁੱਧ ਇੱਕ ਗਵਾਹੀ ਹੋਵੇਗੀ ਅਤੇ ਇਹ ਤੁਹਾਡੇ ਸਰੀਰ ਨੂੰ ਅੱਗ ਵਾਂਗ ਖਾ ਜਾਵੇਗੀ। ਤੁਸੀਂ ਆਖਰੀ ਦਿਨਾਂ ਵਿੱਚ ਧਨ ਇਕੱਠਾ ਕੀਤਾ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

3 ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਙੁ ਤੁਹਾਡਾ ਮਾਸ ਖਾ ਜਾਵੇਗਾ । ਤੁਸਾਂ ਅੰਤ ਦਿਆਂ ਦਿਨਾਂ ਵਿੱਚ ਧਨ ਜੋੜਿਆ ਹੈ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਉਨ੍ਹਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂੰ ਤੁਹਾਡਾ ਮਾਸ ਖਾ ਜਾਵੇਗਾ। ਤੁਸੀਂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ।

See the chapter Copy

ਪਵਿੱਤਰ ਬਾਈਬਲ (Revised Common Language North American Edition)

3 ਤੁਹਾਡਾ ਸੋਨਾ ਅਤੇ ਚਾਂਦੀ ਵਿਅਰਥ ਹੋ ਗਿਆ ਹੈ । ਇਸ ਦਾ ਵਿਅਰਥ ਹੋਣਾ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਇਹ ਅੱਗ ਦੀ ਤਰ੍ਹਾਂ ਤੁਹਾਡੇ ਸਰੀਰ ਨੂੰ ਖਾ ਜਾਵੇਗਾ । ਤੁਸੀਂ ਧਨ ਮਾਲ ਇਕੱਠਾ ਕਰ ਰਹੇ ਹੋ ਪਰ ਸੰਸਾਰ ਦਾ ਅੰਤ ਆ ਰਿਹਾ ਹੈ ।

See the chapter Copy

ਪੰਜਾਬੀ ਮੌਜੂਦਾ ਤਰਜਮਾ

3 ਤੁਹਾਡੇ ਸੋਨੇ ਚਾਂਦੀ ਨੂੰ ਜੰਗਾਲ ਲੱਗਿਆ ਹੋਇਆ ਹੈ। ਉਨ੍ਹਾਂ ਦਾ ਜੰਗਾਲ ਤੁਹਾਡੇ ਵਿਰੁੱਧ ਗਵਾਹੀ ਦੇਵੇਗਾ ਅਤੇ ਤੁਹਾਡਾ ਮਾਸ ਅੱਗ ਵਾਂਗ ਖਾ ਲਵੇਗਾ। ਤੁਸੀਂ ਆਖਰੀ ਦਿਨਾਂ ਵਿੱਚ ਧਨ-ਦੌਲਤ ਇਕੱਠੀ ਕੀਤੀ ਹੈ।

See the chapter Copy

ਪਵਿੱਤਰ ਬਾਈਬਲ

3 ਤੁਹਾਡੇ ਸੋਨੇ ਚਾਂਦੀ ਨੂੰ ਜੰਗ ਲੱਗ ਜਾਵੇਗਾ, ਅਤੇ ਉਹ ਜੰਗ ਇਸ ਗੱਲ ਦਾ ਸਬੂਤ ਹੋਵੇਗਾ ਕਿ ਤੁਸੀਂ ਗਲਤ ਸੀ। ਉਹ ਜੰਗ ਤੁਹਾਡੇ ਸਰੀਰਾਂ ਨੂੰ ਅੱਗ ਵਾਂਗ ਖਾ ਜਾਵੇਗਾ। ਆਖਰੀ ਦਿਨਾਂ ਲਈ ਤੁਸੀਂ ਆਪਣਾ ਖਜ਼ਾਨਾ ਬਚਾਕੇ ਰੱਖਿਆ।

See the chapter Copy




ਯਾਕੂਬ 5:3

Follow us:

Advertisements


Advertisements