ਯਾਕੂਬ 5:11 - Punjabi Standard Bible11 ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਕਹਿੰਦੇ ਹਾਂ ਜਿਨ੍ਹਾਂ ਨੇ ਧੀਰਜ ਰੱਖਿਆ। ਤੁਸੀਂ ਅੱਯੂਬ ਦੇ ਧੀਰਜ ਬਾਰੇ ਸੁਣਿਆ ਹੈ ਅਤੇ ਪ੍ਰਭੂ ਵੱਲੋਂ ਉਸ ਨੂੰ ਮਿਲੇ ਪ੍ਰਤਿਫਲ ਨੂੰ ਵੀ ਵੇਖਿਆ ਹੈ ਕਿ ਪ੍ਰਭੂ ਦਇਆਵਾਨ ਅਤੇ ਤਰਸ ਨਾਲ ਭਰਪੂਰ ਹੈ। See the chapterਪਵਿੱਤਰ ਬਾਈਬਲ O.V. Bible (BSI)11 ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ। ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ। ਤੁਸੀਂ ਅਯੂਬ ਦਾ ਸਬਰ ਤਾਂ ਸੁਣਿਆ ਹੀ ਹੈ ਅਤੇ ਪ੍ਰਭੂ ਦੇ ਵਲੋਂ ਉਸਦਾ ਫਲ ਵੀ ਜਾਣਦੇ ਹੋ ਕਿ ਪ੍ਰਭੂ ਵੱਡਾ ਦਰਦੀ ਅਤੇ ਦਿਆਲੂ ਹੈ। See the chapterਪਵਿੱਤਰ ਬਾਈਬਲ (Revised Common Language North American Edition)11 ਜਿਵੇਂ ਤੁਸੀਂ ਜਾਣਦੇ ਹੋ ਜਿਹੜੇ ਦੁੱਖ ਸਹਿੰਦੇ ਹਨ ਅਸੀਂ ਉਹਨਾਂ ਨੂੰ ਧੰਨ ਸਮਝਦੇ ਹਾਂ । ਤੁਸੀਂ ਅੱਯੂਬ ਦੇ ਧੀਰਜ ਦੇ ਬਾਰੇ ਸੁਣਿਆ ਹੈ ਅਤੇ ਇਹ ਵੀ ਦੇਖਿਆ ਹੈ ਕਿ ਪ੍ਰਭੂ ਨੇ ਅੰਤ ਵਿੱਚ ਉਸ ਨੂੰ ਕੀ ਫਲ ਦਿੱਤਾ । ਪ੍ਰਭੂ ਤਰਸ ਅਤੇ ਦਇਆ ਦੇ ਨਾਲ ਭਰਪੂਰ ਹਨ । See the chapterਪੰਜਾਬੀ ਮੌਜੂਦਾ ਤਰਜਮਾ11 ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਉਨ੍ਹਾਂ ਨੂੰ ਧੰਨ ਮੰਨਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ ਹੈ। ਤੁਸੀਂ ਅਯੂਬ ਦੇ ਸਬਰ ਬਾਰੇ ਸੁਣਿਆ ਹੈ ਅਤੇ ਵੇਖਿਆ ਹੈ ਕਿ ਆਖਰਕਾਰ ਪ੍ਰਭੂ ਦੇ ਵਲੋਂ ਉਸਦਾ ਫਲ ਵੀ ਜਾਣਦੇ ਹੋ ਕਿ ਪ੍ਰਭੂ ਰਹਿਮਦਿਲੀ ਅਤੇ ਦਇਆ ਨਾਲ ਭਰਪੂਰ ਹੈ। See the chapterਪਵਿੱਤਰ ਬਾਈਬਲ11 ਅਸੀਂ ਆਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਸਬਰ ਨਾਲ ਬਰਦਾਸ਼ਤ ਕੀਤਾ ਹੁਣ ਬਹੁਤ ਪ੍ਰਸੰਨ ਹਨ। ਤੁਸੀਂ ਅਯੂਬ ਦੇ ਸਬਰ ਦੇ ਬਾਰੇ ਸੁਣਿਆ ਹੋਵੇਗਾ। ਤੁਸੀਂ ਜਾਣਦੇ ਹੋ ਕਿ ਅਯੂਬ ਦੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਾਦ ਪਰਮੇਸ਼ੁਰ ਨੇ ਉਸਦੀ ਸਹਾਇਤਾ ਕੀਤੀ। ਇਸਤੋਂ ਪਤਾ ਚਲਦਾ ਹੈ ਕਿ ਪ੍ਰਭੂ ਦਯਾ ਨਾਲ ਭਰਪੂਰ ਹੈ ਅਤੇ ਮਿਹਰਬਾਨ ਹੈ। See the chapter |