ਯਾਕੂਬ 2:11 - Punjabi Standard Bible11 ਜਿਸ ਨੇ ਇਹ ਕਿਹਾ,“ਵਿਭਚਾਰ ਨਾ ਕਰ,” ਉਸ ਨੇ ਇਹ ਵੀ ਕਿਹਾ,“ਖੂਨ ਨਾ ਕਰ।” ਸੋ ਜੇ ਤੂੰ ਵਿਭਚਾਰ ਨਹੀਂ ਕਰਦਾ ਪਰ ਖੂਨ ਕਰਦਾ ਹੈਂ ਤਾਂ ਤੂੰ ਬਿਵਸਥਾ ਦਾ ਅਪਰਾਧੀ ਠਹਿਰਿਆ। See the chapterਪਵਿੱਤਰ ਬਾਈਬਲ O.V. Bible (BSI)11 ਕਿਉਂਕਿ ਜਿਹ ਨੇ ਆਖਿਆ ਭਈ ਜ਼ਨਾਹ ਨਾ ਕਰ, ਉਹ ਨੇ ਇਹ ਵੀ ਆਖਿਆ ਭਈ ਖੂਨ ਨਾ ਕਰ। ਸੋ ਜੇ ਤੈਂ ਜ਼ਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸ਼ਰਾ ਦਾ ਉਲੰਘਣ ਕਰਨ ਵਾਲਾ ਹੋਇਆ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਕਿਉਂਕਿ ਜਿਸ ਨੇ ਕਿਹਾ ਕਿ ਵਿਭਚਾਰ ਨਾ ਕਰ, ਉਸ ਨੇ ਇਹ ਵੀ ਕਿਹਾ ਕਿ ਖੂਨ ਨਾ ਕਰ। ਸੋ ਜੇ ਤੂੰ ਵਿਭਚਾਰ ਨਾ ਕੀਤਾ ਪਰ ਖੂਨ ਕੀਤਾ ਤਾਂ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਇਆ। See the chapterਪਵਿੱਤਰ ਬਾਈਬਲ (Revised Common Language North American Edition)11 ਕਿਉਂਕਿ ਜਿਹਨਾਂ ਨੇ ਇਹ ਕਿਹਾ ਹੈ, “ਵਿਭਚਾਰ ਨਾ ਕਰ,” ਉਹਨਾਂ ਨੇ ਇਹ ਵੀ ਕਿਹਾ ਹੈ, “ਕਤਲ ਨਾ ਕਰ ।” ਜੇਕਰ ਤੁਸੀਂ ਵਿਭਚਾਰ ਨਹੀਂ ਕਰਦੇ ਪਰ ਤੁਸੀਂ ਕਤਲ ਕਰਦੇ ਹੋ ਤਾਂ ਤੁਸੀਂ ਸਾਰੀ ਵਿਵਸਥਾ ਦੀ ਉਲੰਘਣਾ ਕਰਦੇ ਹੋ । See the chapterਪੰਜਾਬੀ ਮੌਜੂਦਾ ਤਰਜਮਾ11 ਕਿਉਂਕਿ ਜਿਸਨੇ ਕਿਹਾ ਸੀ, “ਤੂੰ ਵਿਭਚਾਰ ਨਾ ਕਰ,” ਇਹ ਵੀ ਕਿਹਾ ਗਿਆ ਸੀ, “ਤੂੰ ਕਤਲ ਨਾ ਕਰ।” ਜੇ ਤੁਸੀਂ ਵਿਭਚਾਰ ਨਹੀਂ ਕਰਦੇ ਪਰ ਕਤਲ ਕਰਦੇ ਹੋ, ਤਾਂ ਤੁਸੀਂ ਬਿਵਸਥਾ ਤੋੜਨ ਵਾਲੇ ਬਣ ਗਏ ਹੋ। See the chapterਪਵਿੱਤਰ ਬਾਈਬਲ11 ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ।” ਇਸੇ ਲਈ, ਜੇ ਤੁਸੀਂ ਵਿੱਭਚਾਰ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ। See the chapter |