Online Bible

- Advertisements -




ਇਬਰਾਨੀ 3:1 - Punjabi Standard Bible

1 ਇਸ ਲਈ, ਹੇ ਪਵਿੱਤਰ ਭਾਈਓ ਅਤੇ ਸਵਰਗੀ ਬੁਲਾਹਟ ਦੇ ਸਾਂਝੀਦਾਰੋ, ਯਿਸੂ ਉੱਤੇ ਧਿਆਨ ਕਰੋ ਜਿਸ ਦਾ ਅਸੀਂ ਰਸੂਲ ਅਤੇ ਮਹਾਂਯਾਜਕ ਦੇ ਤੌਰ 'ਤੇ ਇਕਰਾਰ ਕਰਦੇ ਹਾਂ।

See the chapter Copy

ਪਵਿੱਤਰ ਬਾਈਬਲ O.V. Bible (BSI)

1 ਉਪਰੰਤ ਹੇ ਪਵਿੱਤਰ ਭਰਾਵੋ, ਸੁਰਗੀ ਸੱਦੇ ਦੇ ਭਾਈਵਾਲੋ, ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪਰਧਾਨ ਜਾਜਕ ਯਿਸੂ ਵੱਲ ਧਿਆਨ ਕਰੋ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਉਪਰੰਤ ਹੇ ਪਵਿੱਤਰ ਭਰਾਵੋ, ਸਵਰਗੀ ਸੱਦੇ ਦੇ ਸਾਂਝੀ ਹੋਵੋ, ਤੁਸੀਂ ਯਿਸੂ ਵੱਲ ਧਿਆਨ ਕਰੋ ਜਿਸ ਨੂੰ ਅਸੀਂ ਰਸੂਲ ਅਤੇ ਪ੍ਰਧਾਨ ਜਾਜਕ ਮੰਨਦੇ ਹਾਂ।

See the chapter Copy

ਪਵਿੱਤਰ ਬਾਈਬਲ (Revised Common Language North American Edition)

1 ਇਸ ਲਈ ਮੇਰੇ ਪਵਿੱਤਰ ਭਰਾਵੋ ਅਤੇ ਭੈਣੋ ਜਿਹੜੇ ਸਵਰਗੀ ਸੱਦੇ ਦੇ ਵਿੱਚ ਸਾਂਝੀ ਹੋ, ਯਿਸੂ ਦੇ ਵੱਲ ਧਿਆਨ ਕਰੋ, ਜਿਹੜੇ ਰਸੂਲ ਅਤੇ ਮਹਾਂ-ਪੁਰੋਹਿਤ ਹਨ ਜਿਹਨਾਂ ਦੇ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ ।

See the chapter Copy

ਪੰਜਾਬੀ ਮੌਜੂਦਾ ਤਰਜਮਾ

1 ਇਸ ਲਈ, ਪਵਿੱਤਰ ਭਰਾਵੋ ਅਤੇ ਭੈਣੋ, ਜੋ ਸਵਰਗੀ ਸੱਦੇ ਵਿੱਚ ਹਿੱਸਾ ਲੈਂਦੇ ਹੋ, ਯਿਸ਼ੂ ਬਾਰੇ ਆਪਣੇ ਵਿਚਾਰਾਂ ਨੂੰ ਠੀਕ ਕਰੋ, ਜਿਸਨੂੰ ਅਸੀਂ ਆਪਣੇ ਰਸੂਲ ਅਤੇ ਮਹਾਂ ਜਾਜਕ ਵਜੋਂ ਸਵੀਕਾਰ ਕਰਦੇ ਹਾਂ।

See the chapter Copy

ਪਵਿੱਤਰ ਬਾਈਬਲ

1 ਇਸ ਲਈ ਤੁਹਾਨੂੰ ਸਾਰਿਆਂ ਨੂੰ ਯਿਸੂ ਬਾਰੇ ਸੋਚਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਬਿਲਕੁਲ ਸਾਡੇ ਵੱਲ ਘੱਲਿਆ, ਅਤੇ ਉਹ ਸਾਡੇ ਵਿਸ਼ਵਾਸ ਦਾ ਸਰਦਾਰ ਜਾਜਕ ਹੈ। ਮੇਰੇ ਪਵਿੱਤਰ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ, ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਨੇ ਬੁਲਾਇਆ ਹੈ।

See the chapter Copy




ਇਬਰਾਨੀ 3:1

Follow us:

Advertisements


Advertisements