ਇਬਰਾਨੀ 1:3 - Punjabi Standard Bible3 ਉਹ ਪਰਮੇਸ਼ਰ ਦੀ ਮਹਿਮਾ ਦਾ ਪਰਕਾਸ਼ ਅਤੇ ਉਸ ਦੀ ਸ਼ਖਸੀਅਤ ਦਾ ਪ੍ਰਤਿਬਿੰਬ ਹੈ ਅਤੇ ਆਪਣੀ ਸਮਰੱਥਾ ਦੇ ਵਚਨ ਦੁਆਰਾ ਸਭਨਾਂ ਵਸਤਾਂ ਨੂੰ ਸੰਭਾਲਦਾ ਹੈ। ਉਹ ਪਾਪਾਂ ਤੋਂ ਸ਼ੁੱਧਤਾ ਪ੍ਰਦਾਨ ਕਰਕੇ ਉਤਾਂਹ ਅੱਤ ਮਹਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ। See the chapterਪਵਿੱਤਰ ਬਾਈਬਲ O.V. Bible (BSI)3 ਉਹ ਉਸ ਦੇ ਤੇਜ ਦਾ ਪਿਰਤ ਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸਮ੍ਹਾਲ ਕੇ ਅਰ ਪਾਪਾਂ ਨੂੰ ਸਾਫ਼ ਕਰ ਕੇ ਪਰਮ ਧਾਮ ਵਿੱਚ ਸ੍ਰੀ ਵਾਹਗੁਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਉਹ ਉਸ ਮਹਿਮਾ ਦਾ ਪ੍ਰਕਾਸ਼ ਅਤੇ ਉਸ ਦੀ ਸਖਸ਼ੀਅਤ ਦਾ ਨਕਸ਼ ਹੋ ਕੇ, ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸੰਭਾਲ ਕੇ ਅਤੇ ਪਾਪਾਂ ਨੂੰ ਸਾਫ਼ ਕਰ ਕੇ, ਸਰਬ ਉੱਚ ਸਥਾਨ ਵਿੱਚ ਅੱਤ ਮਹਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। See the chapterਪਵਿੱਤਰ ਬਾਈਬਲ (Revised Common Language North American Edition)3 ਉਹ ਪਰਮੇਸ਼ਰ ਦੀ ਮਹਿਮਾ ਦੇ ਤੇਜ ਅਤੇ ਉਹਨਾਂ ਦੇ ਤੱਤ ਦਾ ਪ੍ਰਗਟਾਵਾ ਹਨ । ਉਹ ਹੀ ਆਪਣੇ ਸ਼ਕਤੀਸ਼ਾਲੀ ਸ਼ਬਦਾਂ ਦੇ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਸੰਭਾਲਦੇ ਹਨ । ਉਹ ਪਾਪਾਂ ਨੂੰ ਸ਼ੁੱਧ ਕਰ ਕੇ ਪਰਮ ਪ੍ਰਧਾਨ ਦੇ ਸੱਜੇ ਹੱਥ ਸਵਰਗ ਵਿੱਚ ਵਿਰਾਜਮਾਨ ਹਨ । See the chapterਪੰਜਾਬੀ ਮੌਜੂਦਾ ਤਰਜਮਾ3 ਪੁੱਤਰ ਹੀ ਪਰਮੇਸ਼ਵਰ ਦੀ ਮਹਿਮਾ ਦੀ ਰੌਸ਼ਨੀ ਅਤੇ ਉਸਦੇ ਵਜੂਦ ਦਾ ਸਹੀ ਵਰਣਨ ਹੈ, ਉਸਨੇ ਸ਼ਕਤੀਸ਼ਾਲੀ ਸ਼ਬਦ ਦੁਆਰਾ ਸਾਰੀਆਂ ਚੀਜ਼ਾਂ ਨੂੰ ਕਾਇਮ ਰੱਖਦਾ ਹੈ। ਜਦੋਂ ਉਸਨੇ ਪਾਪਾਂ ਲਈ ਸ਼ੁੱਧਤਾ ਪ੍ਰਦਾਨ ਕੀਤੀ, ਉਹ ਸਵਰਗ ਵਿੱਚ ਮਹਿਮਾ ਨਾਲ ਭਰੇ ਹੋਏ ਪਰਮੇਸ਼ਵਰ ਦੇ ਸੱਜੇ ਹੱਥ ਬੈਠ ਗਿਆ। See the chapterਪਵਿੱਤਰ ਬਾਈਬਲ3 ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀ ਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹ ਕੇ ਰੱਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰੱਖ ਦੇ ਸੱਜੇ ਹੱਥ ਬੈਠ ਗਿਆ। See the chapter |