ਕੁਲੁੱਸੈ 2:11 - Punjabi Standard Bible11 ਉਸੇ ਵਿੱਚ ਤੁਹਾਡੀ ਵੀ ਸੁੰਨਤ ਹੋਈ ਅਰਥਾਤ ਮਸੀਹ ਵਿੱਚ ਸੁੰਨਤ ਜੋ ਹੱਥਾਂ ਨਾਲ ਨਹੀਂ ਕੀਤੀ ਜਾਂਦੀ, ਜਿਸ ਵਿੱਚ ਸਰੀਰਕ ਦੇਹ ਉਤਾਰ ਦਿੱਤੀ ਜਾਂਦੀ ਹੈ। See the chapterਪਵਿੱਤਰ ਬਾਈਬਲ O.V. Bible (BSI)11 ਜਿਹ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ ਅਰਥਾਤ ਮਸੀਹ ਵਾਲੀ ਸੁੰਨਤ ਜਿਹ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਜਿਸ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ, ਅਰਥਾਤ ਮਸੀਹ ਵਾਲੀ ਸੁੰਨਤ ਹੈ, ਜਿਸ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ। See the chapterਪਵਿੱਤਰ ਬਾਈਬਲ (Revised Common Language North American Edition)11 ਉਹਨਾਂ ਵਿੱਚ ਹੀ ਤੁਹਾਡੀ ਸੁੰਨਤ ਹੋਈ ਹੈ । ਇਹ ਸੁੰਨਤ ਮਨੁੱਖੀ ਹੱਥਾਂ ਦੇ ਦੁਆਰਾ ਨਹੀਂ ਸਗੋਂ ਮਸੀਹ ਦੇ ਦੁਆਰਾ ਹੋਈ ਹੈ ਜਿਸ ਦੇ ਨਾਲ ਪਾਪੀ ਸੁਭਾਅ ਖ਼ਤਮ ਹੋ ਜਾਂਦਾ ਹੈ । See the chapterਪੰਜਾਬੀ ਮੌਜੂਦਾ ਤਰਜਮਾ11 ਉਸ ਵਿੱਚ ਤੁਹਾਡੀ ਸੁੰਨਤ ਵੀ ਇੱਕ ਸੁੰਨਤ ਨਾਲ ਹੋਈ ਜੋ ਮਨੁੱਖੀ ਹੱਥਾਂ ਦੁਆਰਾ ਨਹੀਂ ਕੀਤੀ ਗਈ ਸੀ। ਤੁਹਾਡਾ ਸਾਰਾ ਸਰੀਰ ਆਪ ਦੁਆਰਾ ਤਿਆਗਿਆ ਗਿਆ ਸੀ ਜਦੋਂ ਤੁਸੀਂ ਮਸੀਹ ਦੁਆਰਾ ਸੁੰਨਤ ਕੀਤੇ ਗਏ ਸਨ, See the chapterਪਵਿੱਤਰ ਬਾਈਬਲ11 ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। See the chapter |