ਕੁਲੁੱਸੈ 1:28 - Punjabi Standard Bible28 ਉਸੇ ਦਾ ਪ੍ਰਚਾਰ ਕਰਦੇ ਹੋਏ ਅਸੀਂ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਚਿਤਾਵਨੀ ਦਿੰਦੇ ਅਤੇ ਹਰੇਕ ਮਨੁੱਖ ਨੂੰ ਸਿਖਾਉਂਦੇ ਹਾਂ ਤਾਂਕਿ ਉਨ੍ਹਾਂ ਨੂੰ ਮਸੀਹ ਵਿੱਚ ਸਿੱਧ ਪੇਸ਼ ਕਰੀਏ। See the chapterਪਵਿੱਤਰ ਬਾਈਬਲ O.V. Bible (BSI)28 ਜਿਹ ਦੀ ਅਸੀਂ ਖਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਭਈ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ28 ਜਿਸ ਦੀ ਅਸੀਂ ਖ਼ਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਸੁਚੇਤ ਕਰਦੇ ਅਤੇ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਉਪਦੇਸ਼ ਦਿੰਦੇ ਹਾਂ ਕਿ ਅਸੀਂ ਹਰੇਕ ਮਨੁੱਖ ਨੂੰ ਮਸੀਹ ਵਿੱਚ ਸਿੱਧ ਕਰ ਕੇ ਪੇਸ਼ ਕਰੀਏ। See the chapterਪਵਿੱਤਰ ਬਾਈਬਲ (Revised Common Language North American Edition)28 ਅਸੀਂ ਮਸੀਹ ਦਾ ਪ੍ਰਚਾਰ ਸਾਰੇ ਮਨੁੱਖਾਂ ਦੇ ਸਾਹਮਣੇ ਕਰਦੇ ਹਾਂ । ਅਸੀਂ ਹਰ ਇੱਕ ਨੂੰ ਪਰਮੇਸ਼ਰ ਤੋਂ ਮਿਲੇ ਗਿਆਨ ਦੇ ਰਾਹੀਂ ਚਿਤਾਵਨੀ ਅਤੇ ਸਿੱਖਿਆ ਦਿੰਦੇ ਹਾਂ ਕਿ ਅਸੀਂ ਹਰ ਇੱਕ ਨੂੰ ਪਰਮੇਸ਼ਰ ਦੇ ਸਾਹਮਣੇ ਮਸੀਹ ਵਿੱਚ ਸੰਪੂਰਨ ਮਨੁੱਖ ਦੇ ਰੂਪ ਵਿੱਚ ਪੇਸ਼ ਕਰੀਏ । See the chapterਪੰਜਾਬੀ ਮੌਜੂਦਾ ਤਰਜਮਾ28 ਮਸੀਹ ਹੈ ਜਿਸਦਾ ਅਸੀਂ ਐਲਾਨ ਕਰਦੇ ਹਾਂ, ਹਰ ਇੱਕ ਨੂੰ ਸਲਾਹ ਦਿੰਦੇ ਅਤੇ ਸਾਰੀ ਬੁੱਧ ਨਾਲ ਸਿਖਾਉਂਦੇ ਹਾਂ, ਤਾਂ ਜੋ ਅਸੀਂ ਹਰੇਕ ਨੂੰ ਮਸੀਹ ਵਿੱਚ ਪੂਰਨ ਤੌਰ ਤੇ ਪਰਿਪੱਕ ਹੋ ਸਕੀਏ। See the chapterਪਵਿੱਤਰ ਬਾਈਬਲ28 ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ। See the chapter |