ਰਸੂਲਾਂ 4:21 - Punjabi Standard Bible21 ਤਦ ਉਨ੍ਹਾਂ ਨੇ ਉਨ੍ਹਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਰਕੇ ਉਨ੍ਹਾਂ ਨੂੰ ਕੋਈ ਕਾਰਨ ਨਾ ਮਿਲਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸਜ਼ਾ ਦੇਣ; ਇਸ ਲਈ ਕਿ ਜੋ ਹੋਇਆ ਸੀ ਉਸ ਦੇ ਕਰਕੇ ਸਭ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ। See the chapterਪਵਿੱਤਰ ਬਾਈਬਲ O.V. Bible (BSI)21 ਤਦ ਉਨ੍ਹਾਂ ਨੇ ਓਹਨਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ ਕਿਉਂਕਿ ਲੋਕਾਂ ਦੇ ਕਾਰਨ ਓਹਨਾਂ ਉੱਤੇ ਡੰਨ ਲਾਉਣ ਦਾ ਕੋਈ ਰਾਹ ਨਾ ਵੇਖਿਆ ਇਸ ਲਈ ਕਿ ਜੋ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ21 ਤਦ ਉਨ੍ਹਾਂ ਨੇ ਉਹਨਾਂ ਨੂੰ ਹੋਰ ਜਿਆਦਾ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਾਰਨ ਉਹਨਾਂ ਉੱਤੇ ਸਜ਼ਾ ਲਾਉਣ ਦਾ ਕੋਈ ਕਾਰਨ ਨਾਮ ਮਿਲਿਆ, ਇਸ ਲਈ ਕਿ ਜੋ ਕੁਝ ਹੋਇਆ ਸੀ ਉਹ ਦੇ ਕਾਰਨ ਸਭ ਲੋਕ ਪਰਮੇਸ਼ੁਰ ਦੀ ਵਡਿਆਈ ਕਰਦੇ ਸਨ। See the chapterਪਵਿੱਤਰ ਬਾਈਬਲ (Revised Common Language North American Edition)21 ਪਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਫਿਰ ਹੋਰ ਧਮਕੀਆਂ ਦੇ ਕੇ ਛੱਡ ਦਿੱਤਾ । ਲੋਕਾਂ ਦੇ ਕਾਰਨ ਸਭਾ ਉਹਨਾਂ ਵਿੱਚ ਸਜ਼ਾ ਦੇ ਲਾਇਕ ਕੋਈ ਦੋਸ਼ ਨਾ ਲੱਭ ਸਕੀ । ਸਾਰੇ ਲੋਕ ਇਸ ਘਟਨਾ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ । See the chapterਪੰਜਾਬੀ ਮੌਜੂਦਾ ਤਰਜਮਾ21 ਹੋਰ ਧਮਕੀਆਂ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ। See the chapterਪਵਿੱਤਰ ਬਾਈਬਲ21-22 ਯਹੂਦੀ ਆਗੂਆਂ ਨੂੰ ਰਸੂਲਾਂ ਨੂੰ ਸਜ਼ਾ ਦੇਣ ਦਾ ਕੋਈ ਰਾਹ ਨਾ ਲੱਭਿਆ, ਕਿਉਂਕਿ ਜੋ ਕੁਝ ਵਾਪਰਿਆ ਸੀ ਉਸ ਲਈ ਸਭ ਲੋਕ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਸਨ। ਇਹ ਕਰਿਸ਼ਮਾ ਪਰਮੇਸ਼ੁਰ ਵੱਲੋਂ ਇੱਕ ਸਬੂਤ ਵਜੋਂ ਦਿੱਤਾ ਗਿਆ ਸੀ। ਜਿਹੜਾ ਲੰਗੜਾ ਮਨੁੱਖ ਚੰਗਾ ਕੀਤਾ ਗਿਆ ਸੀ ਉਸਦੀ ਉਮਰ ਚਾਲੀ ਸਾਲਾਂ ਤੋਂ ਵੱਧ ਸੀ। ਇਸ ਲਈ ਯਹੂਦੀ ਆਗੂਆਂ ਨੇ ਰਸੂਲਾਂ ਨੂੰ ਧਮਕਾਇਆ ਅਤੇ ਉਨ੍ਹਾਂ ਨੂੰ ਜਾਣ ਦਿੱਤਾ। See the chapter |