ਰਸੂਲਾਂ 3:12 - Punjabi Standard Bible12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਸ 'ਤੇ ਹੈਰਾਨ ਕਿਉਂ ਹੁੰਦੇ ਹੋ? ਜਾਂ ਸਾਡੇ ਵੱਲ ਗੌਹ ਨਾਲ ਕਿਉਂ ਵੇਖ ਰਹੇ ਹੋ ਜਿਵੇਂ ਕਿ ਅਸੀਂ ਇਸ ਨੂੰ ਆਪਣੀ ਸ਼ਕਤੀ ਜਾਂ ਭਗਤੀ ਨਾਲ ਤੁਰਨ ਯੋਗ ਕੀਤਾ ਹੋਵੇ? See the chapterਪਵਿੱਤਰ ਬਾਈਬਲ O.V. Bible (BSI)12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਏਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਾਹਨੂੰ ਤੱਕ ਰਹੇ ਹੋ ਭਈ ਜਾਣੀਦਾ ਅਸਾਂ ਆਪਣੀ ਸਮਰੱਥਾ ਯਾ ਭਗਤੀ ਨਾਲ ਇਹ ਨੂੰ ਤੁਰਨ ਦੀ ਸ਼ਕਤੀ ਦਿੱਤੀ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, ਹੇ ਇਸਰਾਏਲੀਓ ਮਨੁੱਖ ਬਾਰੇ ਤੁਸੀਂ ਕਿਉਂ ਹੈਰਾਨ ਹੁੰਦੇ ਹੋ ਅਤੇ ਸਾਡੇ ਵੱਲ ਇਸ ਤਰ੍ਹਾਂ ਕਿਉਂ ਵੇਖਦੇ ਹੋ, ਕਿ ਜਿਵੇਂ ਅਸੀਂ ਆਪਣੀ ਸ਼ਕਤੀ ਜਾਂ ਭਗਤੀ ਨਾਲ ਇਸ ਨੂੰ ਤੁਰਨ ਦੀ ਸਮਰੱਥਾ ਦਿੱਤੀ ਹੋਵੇ? See the chapterਪਵਿੱਤਰ ਬਾਈਬਲ (Revised Common Language North American Edition)12 ਤਦ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਹ ਦੇਖ ਕੇ ਕਿਉਂ ਹੈਰਾਨ ਹੋ ਅਤੇ ਸਾਡੇ ਵੱਲ ਕਿਉਂ ਦੇਖ ਰਹੇ ਹੋ ? ਕੀ ਅਸੀਂ ਆਪਣੀ ਸਮਰੱਥਾ ਅਤੇ ਭਗਤੀ ਨਾਲ ਇਸ ਨੂੰ ਚੱਲਣ ਯੋਗ ਕੀਤਾ ਹੈ ? See the chapterਪੰਜਾਬੀ ਮੌਜੂਦਾ ਤਰਜਮਾ12 ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ? See the chapterਪਵਿੱਤਰ ਬਾਈਬਲ12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਆਖਿਆ, “ਮੇਰੇ ਯਹੂਦੀ ਭਰਾਵੋ, ਤੁਸੀ ਇਸ ਤੇ ਹੈਰਾਨ ਕਿਉਂ ਹੋ? ਤੁਸੀਂ ਸਾਡੇ ਵੱਲ ਇਉਂ ਕਿਉਂ ਵੇਖ ਰਹੇ ਹੋ ਜਿਵੇਂ ਅਸੀਂ ਉਸ ਨੂੰ ਆਪਣੀ ਤਾਕਤ ਅਤੇ ਚੰਗਿਆਈ ਨਾਲ ਠੀਕ ਕੀਤਾ ਹੈ? See the chapter |