ਰਸੂਲਾਂ 28:6 - Punjabi Standard Bible6 ਉਹ ਉਡੀਕ ਰਹੇ ਸਨ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਡਿੱਗ ਕੇ ਮਰ ਜਾਵੇਗਾ। ਉਹ ਕਾਫੀ ਦੇਰ ਉਡੀਕਦੇ ਰਹੇ ਅਤੇ ਜਦੋਂ ਵੇਖਿਆ ਕਿ ਉਸ ਦਾ ਕੋਈ ਵਿਗਾੜ ਨਹੀਂ ਹੋਇਆ ਤਾਂ ਉਨ੍ਹਾਂ ਦੀ ਸੋਚ ਬਦਲ ਗਈ ਅਤੇ ਉਹ ਕਹਿਣ ਲੱਗੇ, “ਇਹ ਤਾਂ ਕੋਈ ਦੇਵਤਾ ਹੈ।” See the chapterਪਵਿੱਤਰ ਬਾਈਬਲ O.V. Bible (BSI)6 ਪਰ ਓਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇ ਯਾ ਅਚਾਣਕ ਮਰ ਕੇ ਡਿੱਗ ਪਏ ਪਰ ਜਾਂ ਉਨ੍ਹਾਂ ਬਹੁਤ ਚਿਰ ਤਾਈਂ ਉਡੀਕ ਕਰਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ ਤਾਂ ਉਨ੍ਹਾਂ ਨੂੰ ਹੋਰ ਸੋਚ ਆਈ ਅਤੇ ਕਹਿਣ ਲੱਗੇ ਭਈ ਇਹ ਤਾਂ ਕੋਈ ਦਿਉਤਾ ਹੈ!।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਪਰ ਉਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇਗਾ ਜਾਂ ਅਚਾਨਕ ਮਰ ਕੇ ਡਿੱਗ ਪਵੇਗਾ ਪਰ ਜਦੋਂ ਉਨ੍ਹਾਂ ਬਹੁਤ ਸਮਾਂ ਉਡੀਕ ਕਰਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਤਾਂ ਉਨ੍ਹਾਂ ਦੇ ਮਨ ਵਿੱਚ ਹੋਰ ਵਿਚਾਰ ਆਇਆ ਅਤੇ ਕਹਿਣ ਲੱਗੇ ਇਹ ਤਾਂ ਕੋਈ ਦੇਵਤਾ ਹੈ! See the chapterਪਵਿੱਤਰ ਬਾਈਬਲ (Revised Common Language North American Edition)6 ਲੋਕ ਅਜੇ ਵੀ ਸੋਚ ਰਹੇ ਸਨ ਕਿ ਉਹ ਸੁੱਜ ਜਾਵੇਗਾ ਅਤੇ ਅਚਾਨਕ ਡਿੱਗ ਕੇ ਮਰ ਜਾਵੇਗਾ ਪਰ ਜਦੋਂ ਉਹ ਕਾਫ਼ੀ ਦੇਰ ਤੱਕ ਉਡੀਕਦੇ ਰਹੇ ਅਤੇ ਦੇਖਿਆ ਕਿ ਪੌਲੁਸ ਨੂੰ ਕੁਝ ਨਹੀਂ ਹੋਇਆ ਤਾਂ ਉਹਨਾਂ ਲੋਕਾਂ ਦੇ ਵਿਚਾਰ ਬਦਲ ਗਏ ਅਤੇ ਉਹ ਕਹਿਣ ਲੱਗੇ, “ਇਹ ਕੋਈ ਦੇਵਤਾ ਹੈ !” See the chapterਪੰਜਾਬੀ ਮੌਜੂਦਾ ਤਰਜਮਾ6 ਉਸ ਲੋਕਾਂ ਨੇ ਉਮੀਦ ਕੀਤੀ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ; ਪਰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ, ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਿਹਾ ਕਿ ਉਹ ਇੱਕ ਦੇਵਤਾ ਸੀ। See the chapterਪਵਿੱਤਰ ਬਾਈਬਲ6 ਲੋਕਾਂ ਨੇ ਸੋਚਿਆ ਸ਼ਾਇਦ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ। ਉਹ ਬੜੀ ਦੇਰ ਤੱਕ ਪੌਲੁਸ ਨੂੰ ਵੇਖਦੇ ਰਹੇ, ਪਰ ਉਸ ਨਾਲ ਕੁਝ ਵੀ ਬੁਰਾ ਨਾ ਵਾਪਰਿਆ। ਤਾਂ ਉਨ੍ਹਾਂ ਨੇ ਉਸ ਬਾਰੇ ਆਪਣੀਆਂ ਸੋਚਾਂ ਬਦਲ ਲਈਆਂ ਅਤੇ ਆਖਿਆ, “ਇਹ ਇੱਕ ਦੇਵਤਾ ਹੈ।” See the chapter |