2 ਕੁਰਿੰਥੀ 3:7 - Punjabi Standard Bible7 ਜੇ ਮੌਤ ਦੇ ਉਸ ਨੇਮ ਦੀ ਸੇਵਾ ਜਿਸ ਦੀ ਲਿਖਤ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੀ ਤੇਜਵਾਨ ਸੀ ਕਿ ਉਸ ਦੇ ਤੇਜ ਦੇ ਕਾਰਨ ਜੋ ਕਿ ਮੱਧਮ ਪੈਂਦਾ ਜਾਂਦਾ ਸੀ ਇਸਰਾਏਲ ਦੀ ਸੰਤਾਨ ਮੂਸਾ ਦੇ ਚਿਹਰੇ ਵੱਲ ਨਾ ਤੱਕ ਸਕੀ See the chapterਪਵਿੱਤਰ ਬਾਈਬਲ O.V. Bible (BSI)7 ਪਰੰਤੂ ਜੇ ਮੌਤ ਦੀ ਸੇਵਕਾਈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਭਈ ਮੂਸਾ ਦੇ ਮੁਖ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ ਇਸਾਰਏਲ ਦਾ ਵੰਸ਼ ਉਹ ਦੇ ਮੁਖ ਵੱਲ ਤੱਕ ਨਾ ਸੱਕਿਆ, See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ7 ਪਰੰਤੂ ਜੇ ਮੌਤ ਦੀ ਲਿਖਤ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਜੋ ਮੂਸਾ ਦੇ ਚਿਹਰੇ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ, ਇਸਰਾਏਲ ਦਾ ਵੰਸ਼ ਉਸ ਦੇ ਚਿਹਰੇ ਵੱਲ ਵੇਖ ਨਾ ਸਕਿਆ, See the chapterਪਵਿੱਤਰ ਬਾਈਬਲ (Revised Common Language North American Edition)7 ਪੱਥਰ ਦੇ ਉੱਤੇ ਉੱਕਰੇ ਹੋਏ ਨੇਮ ਦਾ ਅੰਤ ਭਾਵੇਂ ਮੌਤ ਨਾਲ ਹੋਇਆ ਅਤੇ ਇਹ ਤੇਜ ਕੁਝ ਹੀ ਸਮੇਂ ਤੱਕ ਰਿਹਾ ਭਾਵੇਂ ਇਹ ਵੱਡੇ ਪ੍ਰਤਾਪ ਦੇ ਨਾਲ ਦਿੱਤਾ ਗਿਆ ਸੀ । ਉਸ ਦਾ ਤੇਜ ਮੂਸਾ ਦੇ ਚਿਹਰੇ ਉੱਤੇ ਇੰਨਾ ਸੀ ਕਿ ਇਸਰਾਏਲੀ ਉਸ ਵੱਲ ਦੇਖ ਵੀ ਨਹੀਂ ਸਕਦੇ ਸਨ । See the chapterਪੰਜਾਬੀ ਮੌਜੂਦਾ ਤਰਜਮਾ7 ਹੁਣ ਜੇ ਉਹ ਸੇਵਕਾਈ ਜੋ ਮੌਤ ਲਿਆਉਂਦੀ ਹੈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਲਿਖੀ ਹੋਈ ਸੀ, ਮਹਿਮਾ ਲੈ ਕੇ ਆਈ, ਜੋ ਇਸਰਾਏਲ ਦੇ ਲੋਕ ਮੋਸ਼ੇਹ ਦੇ ਚਿਹਰੇ ਵੱਲ ਵੇਖ ਨਾ ਸਕੇ ਕਿਉਂਕਿ ਨੂਰ ਇਨ੍ਹਾਂ ਜ਼ਿਆਦਾ ਸੀ, ਹਾਲਾਂਕਿ ਇਹ ਹੋਲੀ-ਹੋਲੀ ਘੱਟਦਾ ਗਿਆ। See the chapterਪਵਿੱਤਰ ਬਾਈਬਲ7 ਉਹ ਪੁਰਾਣਾ ਕਰਾਰ ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟੱਕ ਨਹੀਂ ਵੇਖ ਸੱਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ। See the chapter |