Online Bible

- Advertisements -




2 ਕੁਰਿੰਥੀ 1:17 - Punjabi Standard Bible

17 ਜਦੋਂ ਮੈਂ ਇਹ ਫੈਸਲਾ ਕੀਤਾ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਮੈਂ ਜਿਨ੍ਹਾਂ ਗੱਲਾਂ ਦੀ ਯੋਜਨਾ ਬਣਾਉਂਦਾ ਹਾਂ ਕੀ ਸਰੀਰ ਦੇ ਅਨੁਸਾਰ ਬਣਾਉਂਦਾ ਹਾਂ ਕਿ ਮੈਂ ਇੱਕੋ ਸਮੇਂ ਹਾਂ-ਹਾਂ ਵੀ ਕਰਾਂ ਅਤੇ ਨਾਂਹ-ਨਾਂਹ ਵੀ?

See the chapter Copy

ਪਵਿੱਤਰ ਬਾਈਬਲ O.V. Bible (BSI)

17 ਉਪਰੰਤ ਜਦ ਮੈਂ ਇਹ ਦਲੀਲ ਕੀਤੀ ਤਾਂ ਫੇਰ ਕੀ ਮੈਂ ਕੁਝ ਚੰਚਲਤਾਈ ਕੀਤੀ? ਅਥਵਾ ਜੋ ਦਲੀਲ ਮੈਂ ਕਰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਭਈ ਮੈਥੋਂ ਹਾਂ ਹਾਂ ਵੀ ਹੋਵੇ? ਅਤੇ ਨਾਂਹ ਨਾਂਹ ਵੀ?

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

17 ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਅਥਵਾ ਜੋ ਚਾਹੁੰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਜੋ ਮੇਰੇ ਤੋਂ ਹਾਂ ਦੀ ਹਾਂ ਹੋਵੇ? ਅਤੇ ਨਾਂਹ ਦੀ ਨਾਂਹ ਵੀ?

See the chapter Copy

ਪਵਿੱਤਰ ਬਾਈਬਲ (Revised Common Language North American Edition)

17 ਜਦੋਂ ਮੈਂ ਇਹ ਯੋਜਨਾ ਬਣਾਈ ਤਾਂ ਕੀ ਮੈਂ ਗੰਭੀਰ ਨਹੀਂ ਸੀ ? ਜਾਂ ਕੀ ਜਦੋਂ ਮੈਂ ਯੋਜਨਾ ਬਣਾਉਂਦਾ ਹਾਂ ਕੀ ਮੈਂ ਮਨੁੱਖੀ ਬੁੱਧੀ ਦਾ ਸਹਾਰਾ ਲੈਂਦਾ ਹਾਂ ਕਿ ਇੱਕੋ ਸਮੇਂ “ਹਾਂ-ਹਾਂ” ਵੀ ਕਹਾਂ ਅਤੇ “ਨਾ-ਨਾ” ਵੀ ?

See the chapter Copy

ਪੰਜਾਬੀ ਮੌਜੂਦਾ ਤਰਜਮਾ

17 ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁਝ ਚਲਾਕੀ ਕੀਤੀ? ਕੀ ਮੈਂ ਸਰੀਰ ਅਨੁਸਾਰ ਆਪਣੀਆਂ ਯੋਜਨਾਵਾਂ ਬਣਾਉਂਦਾ ਹਾਂ ਤਾਂ ਜੋ ਮੇਰੇ ਸਾਹਾ ਵਿੱਚੋਂ ਦੋਵੇਂ, “ਹਾਂ ਦੀ ਹਾਂ ਹੋਵੇ, ਅਤੇ ਨਾਂਹ ਦੀ ਨਾਂਹ ਹੋਵੇ”?

See the chapter Copy

ਪਵਿੱਤਰ ਬਾਈਬਲ

17 ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”।

See the chapter Copy




2 ਕੁਰਿੰਥੀ 1:17

Follow us:

Advertisements


Advertisements