Online Bible

- Advertisements -




1 ਥੱਸਲੁ 5:3 - Punjabi Standard Bible

3 ਜਦੋਂ ਉਹ ਕਹਿੰਦੇ ਹੋਣਗੇ, “ਸ਼ਾਂਤੀ ਅਤੇ ਸੁਰੱਖਿਆ ਹੈ” ਤਾਂ ਜਿਵੇਂ ਇੱਕ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਪੀੜਾਂ ਲੱਗਦੀਆਂ ਹਨ, ਨਾਸ ਉਨ੍ਹਾਂ ਉੱਤੇ ਅਚਾਨਕ ਆ ਪਵੇਗਾ ਅਤੇ ਉਹ ਬਚ ਨਾ ਸਕਣਗੇ।

See the chapter Copy

ਪਵਿੱਤਰ ਬਾਈਬਲ O.V. Bible (BSI)

3 ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ।

See the chapter Copy

ਪਵਿੱਤਰ ਬਾਈਬਲ (Revised Common Language North American Edition)

3 ਜਦੋਂ ਲੋਕ ਆਪਸ ਵਿੱਚ ਕਹਿੰਦੇ ਹੋਣਗੇ ਕਿ ਹਰ ਪਾਸੇ ਕਿੰਨਾ ਅਮਨ ਚੈਨ ਅਤੇ ਖ਼ੁਸ਼ਹਾਲੀ ਹੈ ਉਸੇ ਸਮੇਂ ਉਹਨਾਂ ਉੱਤੇ ਅਚਾਨਕ ਤਬਾਹੀ ਇਸ ਤਰ੍ਹਾਂ ਆ ਜਾਵੇਗੀ ਜਿਵੇਂ ਇੱਕ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਪੀੜਾਂ ਹੁੰਦੀਆਂ ਹਨ, ਉਹ ਲੋਕ ਇਸ ਤਬਾਹੀ ਤੋਂ ਨਹੀਂ ਬਚ ਸਕਣਗੇ ।

See the chapter Copy

ਪੰਜਾਬੀ ਮੌਜੂਦਾ ਤਰਜਮਾ

3 ਜਦੋਂ ਲੋਕ ਕਹਿ ਰਹੇ ਹਨ, “ਸ਼ਾਂਤੀ ਅਤੇ ਸੁਰੱਖਿਆ ਹੈ,” ਤਦ ਜਿਵੇਂ ਗਰਭਵਤੀ ਔਰਤ ਦੀ ਜਣੇਪੇ ਦੇ ਦਰਦ ਦੇ ਰੂਪ ਵਿੱਚ ਉਨ੍ਹਾਂ ਤੇ ਅਚਾਨਕ ਤਬਾਹੀ ਆਵੇਗੀ, ਅਤੇ ਉਹ ਬਚ ਨਹੀਂ ਸਕਣਗੇ।

See the chapter Copy

ਪਵਿੱਤਰ ਬਾਈਬਲ

3 ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।

See the chapter Copy




1 ਥੱਸਲੁ 5:3

Follow us:

Advertisements


Advertisements