1 ਥੱਸਲੁ 2:9 - Punjabi Standard Bible9 ਹੇ ਭਾਈਓ, ਤੁਹਾਨੂੰ ਸਾਡੀ ਮਿਹਨਤ ਅਤੇ ਕਸ਼ਟ ਤਾਂ ਯਾਦ ਹੀ ਹੋਵੇਗਾ ਕਿ ਅਸੀਂ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ। See the chapterਪਵਿੱਤਰ ਬਾਈਬਲ O.V. Bible (BSI)9 ਹੇ ਭਰਾਵੋ, ਸਾਡੀ ਮਿਹਨਤ ਪੋਹਰਿਆ ਤੁਹਾਨੂੰ ਚੇਤੇ ਤਾਂ ਹੋਵੇਗੀ ਭਈ ਅਸਾਂ ਇਸ ਕਰਕੇ ਜੋ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ ਰਾਤ ਦਿਨ ਕੰਮ ਧੰਦਾ ਕਰ ਕੇ ਤੁਹਾਨੂੰ ਪਰਮੇਸ਼ੁਰ ਦੀ ਖੁਸ਼ ਖਬਰੀ ਸੁਣਾਈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਹੇ ਭਰਾਵੋ, ਸਾਡੀ ਮਿਹਨਤ ਤੁਹਾਨੂੰ ਚੇਤੇ ਤਾਂ ਹੋਵੇਗੀ ਕਿ ਅਸੀਂ ਇਸ ਲਈ ਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ ਰਾਤ-ਦਿਨ ਕੰਮ-ਧੰਦਾ ਕਰ ਕੇ, ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸੁਣਾਈ। See the chapterਪਵਿੱਤਰ ਬਾਈਬਲ (Revised Common Language North American Edition)9 ਭਰਾਵੋ ਅਤੇ ਭੈਣੋ, ਤੁਹਾਨੂੰ ਇਹ ਯਾਦ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਤੁਹਾਨੂੰ ਸ਼ੁਭ ਸਮਾਚਾਰ ਦਾ ਪ੍ਰਚਾਰ ਸੁਣਾਇਆ ਅਤੇ ਕਿਸ ਤਰ੍ਹਾਂ ਦਿਨ ਰਾਤ ਕੰਮ ਅਤੇ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਵਿੱਚੋਂ ਕਿਸੇ ਦੇ ਉੱਤੇ ਭਾਰ ਨਾ ਬਣੀਏ । See the chapterਪੰਜਾਬੀ ਮੌਜੂਦਾ ਤਰਜਮਾ9 ਹੇ ਭਰਾਵੋ ਅਤੇ ਭੈਣੋ, ਯਕੀਨਨ ਤੁਹਾਨੂੰ ਯਾਦ ਹੋਵੇਗਾ, ਸਾਡੀ ਮਿਹਨਤ ਅਤੇ ਮੁਸ਼ਕਲ; ਅਸੀਂ ਤੁਹਾਡੇ ਲਈ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਕਿਸੇ ਉੱਤੇ ਬੋਝ ਨਾ ਬਣਨ ਲਈ ਦਿਨ-ਰਾਤ ਮਿਹਨਤ ਕੀਤੀ। See the chapterਪਵਿੱਤਰ ਬਾਈਬਲ9 ਭਰਾਵੋ ਅਤੇ ਭੈਣੋ, ਮੈਂ ਜਾਣਦਾ ਹਾਂ ਕਿ ਤੁਹਾਨੂੰ ਸਾਡੀ ਸਖਤ ਮਿਹਨਤ ਦਾ ਚੇਤਾ ਹੈ। ਅਸੀਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦਿਨ ਰਾਤ ਕੰਮ ਕੀਤਾ। ਜਦੋਂ ਅਸੀਂ ਤੁਹਾਡੇ ਦਰਮਿਆਨ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਸਾਂ, ਅਸੀਂ ਤੁਹਾਡੇ ਵਿੱਚੋਂ ਕਿਸੇ ਉੱਪਰ ਵੀ ਬੋਝ ਨਹੀਂ ਬਣੇ। See the chapter |