1 ਕੁਰਿੰਥੀ 2:14 - Punjabi Standard Bible14 ਪਰ ਸਰੀਰਕ ਮਨੁੱਖ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਗ੍ਰਹਿਣ ਨਹੀਂ ਕਰਦਾ, ਕਿਉਂਕਿ ਉਹ ਉਸ ਦੇ ਲਈ ਮੂਰਖਤਾ ਹਨ ਅਤੇ ਉਹ ਉਨ੍ਹਾਂ ਨੂੰ ਜਾਣ ਨਹੀਂ ਸਕਦਾ, ਕਿਉਂ ਜੋ ਉਨ੍ਹਾਂ ਨੂੰ ਆਤਮਕ ਰੀਤੀ ਨਾਲ ਜਾਂਚਿਆ ਜਾਂਦਾ ਹੈ। See the chapterਪਵਿੱਤਰ ਬਾਈਬਲ O.V. Bible (BSI)14 ਪਰ ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਉਹ ਉਸ ਦੇ ਲੇਖੇ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣ ਸੱਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਜਾਚ ਕਰੀਦੀ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ14 ਪਰ ਸਰੀਰਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਕਿਉਂ ਜੋ ਉਹ ਉਸ ਦੇ ਲਈ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਸਮਝ ਸਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਪਰਖ਼ ਕੀਤੀ ਜਾਂਦੀ ਹੈ। See the chapterਪਵਿੱਤਰ ਬਾਈਬਲ (Revised Common Language North American Edition)14 ਜਿਸ ਨੂੰ ਪਰਮੇਸ਼ਰ ਦਾ ਆਤਮਾ ਨਹੀਂ ਮਿਲਿਆ ਉਹ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਨਹੀਂ ਮੰਨਦਾ । ਉਸ ਦੇ ਲਈ ਉਹ ਸਭ ਮੂਰਖਤਾ ਦੀਆਂ ਗੱਲਾਂ ਹਨ । ਉਹ ਉਹਨਾਂ ਨੂੰ ਨਹੀਂ ਸਮਝ ਸਕਦਾ ਕਿਉਂਕਿ ਉਹਨਾਂ ਗੱਲਾਂ ਨੂੰ ਕੇਵਲ ਆਤਮਿਕ ਤੌਰ ਤੇ ਹੀ ਸਮਝਿਆ ਜਾ ਸਕਦਾ ਹੈ । See the chapterਪੰਜਾਬੀ ਮੌਜੂਦਾ ਤਰਜਮਾ14 ਸਰੀਰਕ ਵਿਅਕਤੀ ਉਹਨਾਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਜਿਹੜੀਆਂ ਪਰਮੇਸ਼ਵਰ ਦੇ ਆਤਮਾ ਵੱਲੋਂ ਹੁੰਦੀਆਂ ਹਨ, ਕਿਉਂ ਜੋ ਉਹ ਉਸਦੇ ਲਈ ਮੂਰਖਤਾਈ ਹੁੰਦੀਆਂ ਹਨ, ਅਤੇ ਉਹ ਉਹਨਾਂ ਨੂੰ ਨਹੀਂ ਸਮਝ ਸਕਦਾ ਕਿਉਂਕਿ ਉਹ ਸਿਰਫ ਪਵਿੱਤਰ ਆਤਮਾ ਦੁਆਰਾ ਸਮਝੀਆਂ ਜਾਂਦੀਆਂ ਹਨ। See the chapterਪਵਿੱਤਰ ਬਾਈਬਲ14 ਉਹ ਵਿਅਕਤੀ ਜਿਹੜਾ ਆਤਮਕ ਨਹੀਂ ਹੈ, ਉਹ ਗੱਲਾਂ ਨਹੀਂ ਸਮਝ ਸੱਕਦਾ ਜਿਹੜੀਆਂ ਪਰਮੇਸ਼ੁਰ ਦੇ ਆਤਮਾ ਵੱਲੋਂ ਆਉਂਦੀਆਂ ਹਨ। ਉਹ ਸੋਚਦਾ ਹੈ ਕਿ ਉਹ ਗੱਲਾਂ ਮੂਰੱਖਮਈ ਹਨ। ਅਜਿਹਾ ਵਿਅਕਤੀ ਆਤਮਾ ਦੀਆਂ ਗੱਲਾਂ ਨਹੀਂ ਸਮਝ ਸੱਕਦਾ ਕਿਉਂਕਿ ਅਜਿਹੀਆਂ ਗੱਲਾਂ ਸਿਰਫ਼ ਆਤਮਕ ਤੌਰ ਤੇ ਹੀ ਸਮਝੀਆਂ ਜਾ ਸੱਕਦੀਆਂ ਹਨ। See the chapter |