ਫ਼ਿਲਿੱਪੈ 3:21 - ਪੰਜਾਬੀ ਮੌਜੂਦਾ ਤਰਜਮਾ21 ਜੋ, ਉਸ ਸ਼ਕਤੀ ਦੁਆਰਾ ਜੋ ਉਸਨੂੰ ਹਰ ਚੀਜ਼ ਨੂੰ ਆਪਣੇ ਨਿਯੰਤਰਣ ਵਿੱਚ ਲਿਆਉਣ ਦੇ ਯੋਗ ਬਣਾਉਂਦਾ ਹੈ, ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ। See the chapterਪਵਿੱਤਰ ਬਾਈਬਲ O.V. Bible (BSI)21 ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ21 ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ। See the chapterਪਵਿੱਤਰ ਬਾਈਬਲ (Revised Common Language North American Edition)21 ਉਹ ਹੀ ਸਾਡੇ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਆਪਣੇ ਅਧੀਨ ਰੱਖਦੇ ਹਨ, ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਣਗੇ । See the chapterPunjabi Standard Bible21 ਉਹ ਆਪਣੀ ਉਸ ਸਮਰੱਥਾ ਅਨੁਸਾਰ ਜਿਸ ਨਾਲ ਉਹ ਸਭ ਵਸਤਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ, ਸਾਡੀ ਨਿਰਬਲ ਦੇਹ ਨੂੰ ਆਪਣੀ ਮਹਿਮਾਮਈ ਦੇਹ ਦੇ ਸਰੂਪ ਵਿੱਚ ਬਦਲ ਦੇਵੇਗਾ। See the chapterਪਵਿੱਤਰ ਬਾਈਬਲ21 ਮਸੀਹ ਸਾਡੇ ਭੌਤਿਕ ਸਰੀਰਾਂ ਨੂੰ ਆਪਣੇ ਮਹਿਮਾਮਈ ਸਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯੰਤ੍ਰਣ ਹੇਠ ਰੱਖਣ ਯੋਗ ਹੈ। See the chapter |