ਇਬਰਾਨੀ 2:9 - ਪੰਜਾਬੀ ਮੌਜੂਦਾ ਤਰਜਮਾ9 ਪਰ ਅਸੀਂ ਯਿਸ਼ੂ ਨੂੰ ਵੇਖਦੇ ਹਾਂ, ਜਿਸਨੂੰ ਥੋੜੇ ਸਮੇਂ ਲਈ ਦੂਤਾਂ ਨਾਲੋਂ ਨੀਵਾਂ ਬਣਾਇਆ ਗਿਆ ਸੀ, ਹੁਣ ਮਹਿਮਾ ਅਤੇ ਆਦਰ ਨਾਲ ਤਾਜ ਪਹਿਨਾਇਆ ਗਿਆ ਹੈ ਕਿਉਂਕਿ ਉਸਨੇ ਮੌਤ ਦਾ ਸਾਮ੍ਹਣਾ ਕੀਤਾ ਸੀ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਸਾਰਿਆਂ ਲਈ ਮੌਤ ਦਾ ਸਵਾਦ ਚੱਖ ਸਕੇ। See the chapterਪਵਿੱਤਰ ਬਾਈਬਲ O.V. Bible (BSI)9 ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘੱਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁਖ ਝੱਲਣ ਦੇ ਕਾਰਨ ਪਰਤਾਪ ਅਤੇ ਮਾਣ ਦਾ ਮੁਕਟ ਰੱਖਿਆ ਹੋਇਆ ਵੇਖਦੇ ਹਾਂ ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਪਰ ਅਸੀਂ ਉਹ ਨੂੰ ਜਿਹੜਾ ਦੂਤਾਂ ਨਾਲੋਂ ਥੋੜ੍ਹੇ ਸਮੇਂ ਲਈ ਨੀਵਾਂ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਮਹਿਮਾ ਅਤੇ ਆਦਰ ਦਾ ਮੁਕਟ ਪਹਿਨੇ ਹੋਏ ਵੇਖਦੇ ਹਾਂ, ਤਾਂ ਜੋ ਉਹ ਪਰਮੇਸ਼ੁਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖੇ। See the chapterਪਵਿੱਤਰ ਬਾਈਬਲ (Revised Common Language North American Edition)9 ਜੋ ਕੁਝ ਅਸੀਂ ਦੇਖ ਰਹੇ ਹਾਂ, ਉਹ ਕੇਵਲ ਯਿਸੂ ਹਨ, ਜੋ ਕੁਝ ਸਮੇਂ ਦੇ ਲਈ ਸਵਰਗਦੂਤਾਂ ਤੋਂ ਕੁਝ ਹੀ ਘੱਟ ਬਣਾਏ ਗਏ ਪਰ ਹੁਣ ਉਹਨਾਂ ਦੇ ਸਿਰ ਉੱਤੇ ਮਹਿਮਾ ਅਤੇ ਮਾਣ ਦਾ ਤਾਜ ਰੱਖਿਆ ਗਿਆ ਹੈ ਕਿਉਂਕਿ ਯਿਸੂ ਨੇ ਮੌਤ ਸਹੀ ਤਾਂ ਜੋ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਸਾਰਿਆਂ ਦੀ ਖ਼ਾਤਰ ਮੌਤ ਦਾ ਸੁਆਦ ਚੱਖਣ । See the chapterPunjabi Standard Bible9 ਪਰ ਅਸੀਂ ਯਿਸੂ ਨੂੰ, ਜਿਹੜਾ ਥੋੜ੍ਹੇ ਸਮੇਂ ਲਈ ਸਵਰਗਦੂਤਾਂ ਤੋਂ ਨੀਵਾਂ ਕੀਤਾ ਗਿਆ ਤਾਂਕਿ ਉਹ ਪਰਮੇਸ਼ਰ ਦੀ ਕਿਰਪਾ ਨਾਲ ਸਭਨਾਂ ਦੇ ਲਈ ਮੌਤ ਦਾ ਸੁਆਦ ਚੱਖੇ, ਮੌਤ ਦੇ ਦੁੱਖ ਦੇ ਕਾਰਨ ਆਦਰ ਅਤੇ ਮਹਿਮਾ ਦਾ ਤਾਜ ਪਹਿਨਿਆ ਹੋਇਆ ਵੇਖਦੇ ਹਾਂ। See the chapterਪਵਿੱਤਰ ਬਾਈਬਲ9 ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸ ਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸ ਨੇ ਦੁੱਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ। See the chapter |