ਕੁਲੁੱਸੈ 2:8 - ਪੰਜਾਬੀ ਮੌਜੂਦਾ ਤਰਜਮਾ8 ਇਸ ਨੂੰ ਵੇਖੋ ਕਿ ਕੋਈ ਵੀ ਤੁਹਾਨੂੰ ਖੋਖਲੇ ਅਤੇ ਧੋਖੇਬਾਜ਼ ਸਿੱਖਿਆ ਰਾਹੀਂ ਗ਼ੁਲਾਮ ਨਹੀਂ ਬਣਾਉਂਦਾ, ਜੋ ਮਨੁੱਖੀ ਪਰੰਪਰਾ ਅਤੇ ਮਸੀਹ ਦੀ ਬਜਾਏ ਇਸ ਸੰਸਾਰ ਦੇ ਮੂਲ ਅਧਿਆਤਮਿਕ ਸ਼ਕਤੀਆਂ ਤੇ ਨਿਰਭਰ ਕਰਦਾ ਹੈ। See the chapterਪਵਿੱਤਰ ਬਾਈਬਲ O.V. Bible (BSI)8 ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਅਤੇ ਫ਼ਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ। See the chapterਪਵਿੱਤਰ ਬਾਈਬਲ (Revised Common Language North American Edition)8 ਇਸ ਦਾ ਧਿਆਨ ਰੱਖੋ ਕਿ ਕੋਈ ਤੁਹਾਨੂੰ ਖੋਖਲੇ ਅਤੇ ਝੂਠੇ ਦਾਰਸ਼ਨਿਕ ਵਿਚਾਰਾਂ ਦੇ ਆਧਾਰ ਤੇ ਕੈਦੀ ਨਾ ਬਣਾ ਲਵੇ ਕਿਉਂਕਿ ਅਜਿਹੇ ਵਿਚਾਰ ਮਸੀਹ ਤੋਂ ਨਹੀਂ ਸਗੋਂ ਮਨੁੱਖੀ ਰੀਤ ਅਤੇ ਸੰਸਾਰ ਦੀਆਂ ਝੂਠੀਆਂ ਆਤਮਾਵਾਂ ਦੇ ਅਨੁਸਾਰ ਹਨ । See the chapterPunjabi Standard Bible8 ਸਚੇਤ ਰਹੋ ਕਿ ਕੋਈ ਤੁਹਾਨੂੰ ਉਸ ਫ਼ਲਸਫ਼ੇ ਅਤੇ ਧੋਖੇ ਦੀਆਂ ਖੋਖਲੀਆਂ ਗੱਲਾਂ ਨਾਲ ਭਰਮਾ ਨਾ ਲਵੇ ਜੋ ਮਨੁੱਖਾਂ ਦੀ ਰੀਤ ਅਤੇ ਸੰਸਾਰ ਦੇ ਮੂਲ ਸਿਧਾਂਤਾਂ ਦੇ ਅਨੁਸਾਰ ਹੈ, ਨਾ ਕਿ ਮਸੀਹ ਦੇ ਅਨੁਸਾਰ। See the chapterਪਵਿੱਤਰ ਬਾਈਬਲ8 ਸਾਵੱਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿੱਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਕਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿੱਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। See the chapter |