2 ਕੁਰਿੰਥੀ 2:16 - ਪੰਜਾਬੀ ਮੌਜੂਦਾ ਤਰਜਮਾ16 ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ? See the chapterਪਵਿੱਤਰ ਬਾਈਬਲ O.V. Bible (BSI)16 ਏਹਨਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਓਹਨਾਂ ਨੂੰ ਜੀਵਨ ਲਈ ਜੀਵਨ ਦੀ ਬੋ ਹਾਂ ਅਤੇ ਇਨ੍ਹਾਂ ਗਲਾਂ ਜੋਗਾ ਕੌਣ ਹੈ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ16 ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ? See the chapterਪਵਿੱਤਰ ਬਾਈਬਲ (Revised Common Language North American Edition)16 ਇਹ ਮਰਨ ਵਾਲਿਆਂ ਦੇ ਲਈ ਮੌਤ ਦੀ ਦੁਰਗੰਧ ਅਤੇ ਜਿਊਂਣ ਵਾਲਿਆਂ ਦੇ ਲਈ ਜੀਵਨ ਦੀ ਸੁਗੰਧ ਹੈ । ਇਸ ਲਈ ਇਸ ਮਹਾਨ ਕੰਮ ਦੇ ਲਈ ਕੌਣ ਯੋਗ ਹੈ ? See the chapterPunjabi Standard Bible16 ਕੁਝ ਲਈ ਅਸੀਂ ਮੌਤ ਵੱਲ ਲਿਜਾਣ ਵਾਲੀ ਮੌਤ ਦੀ ਦੁਰਗੰਧ ਹਾਂ, ਪਰ ਕਈਆਂ ਲਈ ਜੀਵਨ ਵੱਲ ਲਿਜਾਣ ਵਾਲੀ ਜੀਵਨ ਦੀ ਸੁਗੰਧ ਹਾਂ; ਕੌਣ ਹੈ ਜਿਹੜਾ ਇਨ੍ਹਾਂ ਗੱਲਾਂ ਦੇ ਯੋਗ ਹੈ? See the chapterਪਵਿੱਤਰ ਬਾਈਬਲ16 ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹੜੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹੜੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ? See the chapter |