Online Bible

- Advertisements -




1 ਕੁਰਿੰਥੀ 2:9 - ਪੰਜਾਬੀ ਮੌਜੂਦਾ ਤਰਜਮਾ

9 ਪਰੰਤੂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਵਸਤਾਂ ਜਿਹੜੀਆਂ ਨਾ ਕਦੇ ਅੱਖਾਂ ਨਾਲ ਵੇਖੀਆਂ, ਨਾ ਕਦੇ ਕੰਨਾ ਨਾਲ ਸੁਣੀਆਂ, ਅਤੇ ਨਾ ਹੀ ਕਦੇ ਮਨੁੱਖ ਦੇ ਮਨ ਵਿੱਚ ਆਈਆਂ,” ਜਿਹੜੀਆਂ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

9 ਪਰੰਤੂ ਜਿਵੇਂ ਲਿਖਿਆ ਹੋਇਆ ਹੈ - ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ, ਨਾ ਕੰਨ੍ਹੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ, -

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਉਹੀ ਵਸਤਾਂ ਨਾ ਅੱਖੀਂ ਵੇਖੀਆਂ, ਨਾ ਕੰਨੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।

See the chapter Copy

ਪਵਿੱਤਰ ਬਾਈਬਲ (Revised Common Language North American Edition)

9 ਪਰ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, “ਜਿਸ ਨੂੰ ਕਿਸੇ ਮਨੁੱਖ ਨੇ ਕਦੀ ਨਹੀਂ ਦੇਖਿਆ, ਜਿਸ ਨੂੰ ਕਿਸੇ ਮਨੁੱਖ ਨੇ ਕਦੀ ਨਹੀਂ ਸੁਣਿਆ, ਉਹ ਹੀ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਤਿਆਰ ਕੀਤਾ ਹੈ ।”

See the chapter Copy

Punjabi Standard Bible

9 ਪਰ ਜਿਵੇਂ ਲਿਖਿਆ ਹੈ:ਜੋ ਗੱਲਾਂ ਅੱਖਾਂ ਨੇ ਨਹੀਂ ਵੇਖੀਆਂ ਅਤੇ ਕੰਨਾਂ ਨੇ ਨਹੀਂ ਸੁਣੀਆਂ ਅਤੇ ਨਾ ਹੀ ਮਨੁੱਖ ਦੇ ਮਨ ਵਿੱਚ ਆਈਆਂ, ਉਹੀ ਹਨ ਜੋ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।

See the chapter Copy

ਪਵਿੱਤਰ ਬਾਈਬਲ

9 ਪਰ ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੈ; “ਕਿਸੇ ਅੱਖ ਨੇ ਨਹੀਂ ਦੇਖਿਆ, ਕਿਸੇ ਕੰਨ ਨੇ ਨਹੀਂ ਸੁਣਿਆ, ਕਿਸੇ ਵਿਅਕਤੀ ਨੇ ਕਲਪਨਾ ਨਹੀਂ ਕੀਤੀ ਕਿ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਕੀ ਕੁਝ ਤਿਆਰ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।”

See the chapter Copy




1 ਕੁਰਿੰਥੀ 2:9

Follow us:

Advertisements


Advertisements