ਤੀਤੁਸ ਨੂੰ 3:3 - ਪਵਿੱਤਰ ਬਾਈਬਲ3 ਬੀਤੇ ਸਮੇਂ ਵਿੱਚ ਅਸੀਂ ਵੀ ਮੂਰਖ ਸਾਂ। ਅਸੀਂ ਆਖਾ ਨਹੀਂ ਮੰਨਦੇ ਸਾਂ ਅਸੀਂ ਗਲਤ ਸਾਂ ਅਤੇ ਅਸੀਂ ਬਹੁਤ ਅਜਿਹੀਆਂ ਗੱਲਾਂ ਦੇ ਗੁਲਾਮ ਸਾਂ ਜਿਹੜੀਆਂ ਸਾਡੇ ਸਰੀਰ ਕਰਨੀਆਂ ਅਤੇ ਮਾਨਣੀਆਂ ਚਾਹੁੰਦੇ ਸਨ। ਅਸੀਂ ਬਦੀ ਭਰਿਆ ਜੀਵਨ ਜੀ ਰਹੇ ਸਾਂ ਅਤੇ ਅਸੀਂ ਈਰਖਾਲੂ ਸਾਂ। ਲੋਕ ਸਾਨੂੰ ਨਫ਼ਰਤ ਕਰਦੇ ਸਨ ਅਤੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਾਂ। See the chapterਪਵਿੱਤਰ ਬਾਈਬਲ O.V. Bible (BSI)3 ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ, ਘਿਣਾਉਣੇ ਅਤੇ ਇੱਕ ਦੂਏ ਦੇ ਵੈਰੀ ਸਾਂ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਮੂਰਖ, ਅਣ-ਆਗਿਆਕਾਰੀ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣਾਉਣੇ ਅਤੇ ਇੱਕ ਦੂਜੇ ਦੇ ਵੈਰੀ ਸੀ। See the chapterਪਵਿੱਤਰ ਬਾਈਬਲ (Revised Common Language North American Edition)3 ਇੱਕ ਸਮਾਂ ਸੀ ਜਦੋਂ ਅਸੀਂ ਵੀ ਮੂਰਖ ਅਤੇ ਆਗਿਆ ਨਾ ਮੰਨਣ ਵਾਲੇ ਸੀ । ਅਸੀਂ ਆਪਣੇ ਅਸਲੀ ਰਾਹ ਤੋਂ ਭਟਕ ਗਏ ਸੀ ਅਤੇ ਕਈ ਤਰ੍ਹਾਂ ਦੀਆਂ ਲਾਲਸਾਵਾਂ ਅਤੇ ਭੋਗ ਵਿਲਾਸ ਦੇ ਗ਼ੁਲਾਮ ਸੀ । ਅਸੀਂ ਵੈਰ ਅਤੇ ਨਿੰਦਾ ਵਿੱਚ ਜੀਵਨ ਬਤੀਤ ਕਰ ਰਹੇ ਸੀ । ਉਸ ਸਮੇਂ ਅਸੀਂ ਦੂਜਿਆਂ ਦੇ ਨਾਲ ਅਤੇ ਦੂਜੇ ਸਾਡੇ ਨਾਲ ਨਫ਼ਰਤ ਕਰਦੇ ਸੀ । See the chapterਪੰਜਾਬੀ ਮੌਜੂਦਾ ਤਰਜਮਾ3 ਮਸੀਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਅਸੀਂ ਵੀ ਮੂਰਖ, ਪਰਮੇਸ਼ਵਰ ਦੇ ਅਣ-ਆਗਿਆਕਾਰ, ਧੋਖੇਬਾਜ਼ ਸੀ ਅਤੇ ਹਰ ਪ੍ਰਕਾਰ ਦੀਆਂ ਲਾਲਸਾਵਾਂ ਅਤੇ ਸੁੱਖਾਂ ਦੇ ਗੁਲਾਮ ਸੀ। ਅਸੀਂ ਨਫ਼ਰਤ ਅਤੇ ਈਰਖਾ ਵਿੱਚ ਰਹਿੰਦੇ ਸੀ, ਨਫ਼ਰਤ ਕੀਤੇ ਜਾਂਦੇ ਅਤੇ ਇੱਕ-ਦੂਜੇ ਨਾਲ ਨਫ਼ਰਤ ਕਰਦੇ ਸੀ। See the chapterPunjabi Standard Bible3 ਕਿਉਂਕਿ ਇੱਕ ਸਮੇਂ ਅਸੀਂ ਵੀ ਨਿਰਬੁੱਧ, ਅਣਆਗਿਆਕਾਰ, ਭਟਕੇ ਹੋਏ ਅਤੇ ਲਾਲਸਾਵਾਂ ਤੇ ਕਈ ਪ੍ਰਕਾਰ ਦੇ ਭੋਗ-ਵਿਲਾਸਾਂ ਦੇ ਗੁਲਾਮ ਸੀ ਅਤੇ ਬੁਰਾਈ ਅਤੇ ਈਰਖਾ ਵਿੱਚ ਜੀਵਨ ਗੁਜ਼ਾਰਦੇ ਸੀ। ਅਸੀਂ ਘਿਰਣਾਯੋਗ ਸੀ ਅਤੇ ਇੱਕ ਦੂਜੇ ਨਾਲ ਘਿਰਣਾ ਕਰਦੇ ਸੀ। See the chapter |