ਤੀਤੁਸ ਨੂੰ 3:15 - ਪਵਿੱਤਰ ਬਾਈਬਲ15 ਇੱਥੋਂ ਦੇ ਮੇਰੇ ਨਾਲ ਦੇ ਸਾਰੇ ਲੋਕ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਨ੍ਹਾਂ ਲੋਕਾਂ ਨੂੰ ਸ਼ੁਭਕਾਮਨਾ ਦਿਉ ਜਿਹੜੇ ਨਿਹਚਾ ਵਿੱਚ ਸਾਨੂੰ ਪਿਆਰ ਕਰਦੇ ਹਨ। ਤੁਹਾਡੇ ਸਾਰਿਆਂ ਉੱਪਰ ਕਿਰਪਾ ਹੋਵੇ। See the chapterਪਵਿੱਤਰ ਬਾਈਬਲ O.V. Bible (BSI)15 ਸੱਭੇ ਜੋ ਮੇਰੇ ਨਾਲ ਹਨ ਤੇਰੀ ਸੁਖ ਸਾਂਦ ਪੁੱਛਦੇ ਹਨ । ਜਿਹੜੇ ਨਿਹਚਾ ਵਿਖੇ ਸਾਡੇ ਨਾਲ ਤਿਹ ਰੱਖਦੇ ਹਨ ਓਹਨਾਂ ਨੂੰ ਸੁਖ ਸਾਂਦ ਆਖੀਂ ।। ਤੁਸਾਂ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਜੋ ਮੇਰੇ ਨਾਲ ਹਨ, ਸਾਰੇ ਤੇਰੀ ਸੁੱਖ-ਸਾਂਦ ਪੁੱਛਦੇ ਹਨ। ਜਿਹੜੇ ਵਿਸ਼ਵਾਸ ਕਾਰਨ ਸਾਡੇ ਨਾਲ ਪਿਆਰ ਰੱਖਦੇ ਹਨ ਉਹਨਾਂ ਨੂੰ ਸੁੱਖ-ਸਾਂਦ ਆਖੀਂ। ਤੁਹਾਡੇ ਸਭਨਾਂ ਉੱਤੇ ਕਿਰਪਾ ਹੁੰਦੀ ਰਹੇ। See the chapterਪਵਿੱਤਰ ਬਾਈਬਲ (Revised Common Language North American Edition)15 ਮੇਰੇ ਨਾਲ ਸਾਰੇ ਸਾਥੀ ਤੈਨੂੰ ਨਮਸਕਾਰ ਕਹਿੰਦੇ ਹਨ । ਜਿਹੜੇ ਵਿਸ਼ਵਾਸ ਵਿੱਚ ਸਾਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਸਾਡਾ ਨਮਸਕਾਰ ਕਹੀਂ । ਤੁਹਾਡੇ ਸਾਰਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ । See the chapterਪੰਜਾਬੀ ਮੌਜੂਦਾ ਤਰਜਮਾ15 ਮੇਰੇ ਨਾਲ ਹਰ ਕੋਈ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਉਨ੍ਹਾਂ ਲੋਕਾਂ ਨੂੰ ਨਮਸਕਾਰ ਕਰੋ ਜੋ ਸਾਨੂੰ ਵਿਸ਼ਵਾਸ ਵਿੱਚ ਪਿਆਰ ਕਰਦੇ ਹਨ। ਤੁਹਾਡੇ ਸਭਨਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਹੁੰਦੀ ਰਹੇ। See the chapterPunjabi Standard Bible15 ਮੇਰੇ ਸਾਰੇ ਸਾਥੀ ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸਾਡੇ ਨਾਲ ਵਿਸ਼ਵਾਸ ਦੇ ਕਾਰਨ ਪ੍ਰੇਮ ਰੱਖਦੇ ਹਨ ਉਨ੍ਹਾਂ ਨੂੰ ਸਲਾਮ ਕਹੀਂ। ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ। See the chapter |