ਰੋਮੀਆਂ 2:3 - ਪਵਿੱਤਰ ਬਾਈਬਲ3 ਤੁਸੀਂ ਉਨ੍ਹਾਂ ਲੋਕਾਂ ਦਾ ਨਿਆਂ ਕਰਦੇ ਹੋ ਜੋ ਅਜਿਹੇ ਮੰਦੇ ਕਰਦੇ ਹਨ, ਪਰ ਤੁਸੀਂ ਖੁਦ ਵੀ ਉਹੀ ਗੱਲਾਂ ਕਰ ਰਹੇ ਹੋ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਸ਼ਚਿਤ ਹੀ ਪਰਮੇਸ਼ੁਰ ਤੁਹਾਡਾ ਵੀ ਨਿਆਂ ਕਰੇਗਾ। ਉਦੋਂ ਤੁਸੀਂ ਨਹੀਂ ਬਚ ਸੱਕੋਂਗੇ। See the chapterਪਵਿੱਤਰ ਬਾਈਬਲ O.V. Bible (BSI)3 ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਓਹੋ ਕੰਮ ਕਰਦਾ ਹੈਂ ਭਲਾ, ਤੂੰ ਇਹ ਸਮਝਦਾ ਹੈਂ ਭਈ ਪਰਮੇਸ਼ੁਰ ਦੇ ਦੰਡ ਤੋਂ ਬਚ ਨਿੱਕਲੇਗਾਂ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਉਹੀ ਕੰਮ ਕਰਦਾ ਹੈਂ, ਭਲਾ, ਤੂੰ ਇਹ ਸਮਝਦਾ ਹੈਂ ਜੋ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਨਿੱਕਲੇਗਾ? See the chapterਪਵਿੱਤਰ ਬਾਈਬਲ (Revised Common Language North American Edition)3 ਪਰ ਹੇ ਮਿੱਤਰ, ਕੀ ਤੂੰ ਜਿਹੜਾ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕੰਮ ਕਰਦਾ ਹੈਂ, ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ ? See the chapterਪੰਜਾਬੀ ਮੌਜੂਦਾ ਤਰਜਮਾ3 ਇਸ ਲਈ ਜਦੋਂ ਤੁਸੀਂ, ਇੱਕ ਇਨਸਾਨ ਹੁੰਦੇ ਹੋਏ ਉਹਨਾਂ ਉੱਤੇ ਦੋਸ਼ ਲਓ ਅਤੇ ਫਿਰ ਵੀ ਇਹੋ ਕੰਮ ਕਰਦੇ ਹੋ, ਤੁਹਾਨੂੰ ਕੀ ਲਗਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਤੋਂ ਬਚ ਜਾਓਗੇ? See the chapterPunjabi Standard Bible3 ਹੇ ਮਨੁੱਖਾ, ਤੂੰ ਜੋ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕਰਦਾ ਹੈਂ, ਕੀ ਤੂੰ ਇਹ ਸਮਝਦਾ ਹੈਂ ਕਿ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ? See the chapter |