ਪ੍ਰਕਾਸ਼ ਪੱਤਰ 3:9 - ਪਵਿੱਤਰ ਬਾਈਬਲ9 ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। See the chapterਪਵਿੱਤਰ ਬਾਈਬਲ O.V. Bible (BSI)9 ਵੇਖ, ਮੈਂ ਸ਼ਤਾਨ ਦੀ ਮੰਡਲੀ ਵਿੱਚੋਂ ਅਰਥਾਤ ਓਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਹਨ ਸਗੋਂ ਝੂਠ ਮਾਰਦੇ ਹਨ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ। ਵੇਖ ਮੈਂ ਅਜਿਹਾ ਕਰਾਂਗਾ ਭਈ ਓਹ ਆਉਣਗੇ ਅਤੇ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਵੇਖ, ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਉਹ ਯਹੂਦੀ ਨਹੀਂ ਹਨ ਸਗੋਂ ਝੂਠ ਬੋਲਦੇ ਹਨ, ਕਈਆਂ ਨਾਲ ਅਜਿਹਾ ਕਰਾਂਗਾ ਜੋ ਉਹ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣ ਅਤੇ ਜਾਣ ਲੈਣ ਜੋ ਮੈਂ ਤੇਰੇ ਨਾਲ ਪਿਆਰ ਕੀਤਾ। See the chapterਪਵਿੱਤਰ ਬਾਈਬਲ (Revised Common Language North American Edition)9 ਦੇਖ, ਉਹ ਜਿਹੜੇ ਸ਼ੈਤਾਨ ਦੀ ਸਭਾ ਦੇ ਹਨ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਨਹੀਂ ਹਨ, ਉਹ ਝੂਠ ਬੋਲਦੇ ਹਨ । ਦੇਖ, ਮੈਂ ਉਹਨਾਂ ਨੂੰ ਮਜਬੂਰ ਕਰਾਂਗਾ ਕਿ ਉਹ ਆ ਕੇ ਤੇਰੇ ਪੈਰਾਂ ਵਿੱਚ ਡਿੱਗਣ ਅਤੇ ਜਾਨਣ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ । See the chapterਪੰਜਾਬੀ ਮੌਜੂਦਾ ਤਰਜਮਾ9 ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਅਤੇ ਆਪਣੇ ਆਪ ਨੂੰ ਯਹੂਦੀ ਹੋਣ ਦਾ ਦਾਅਵਾ ਕਰਦੇ ਹਨ ਹਾਲਾਂਕਿ ਉਹ ਨਹੀਂ ਹਨ, ਪਰ ਝੂਠੇ ਹਨ, ਮੈਂ ਉਹਨਾਂ ਨੂੰ ਮਜਬੂਰ ਕਰਾਂਗਾ ਕਿ ਤੁਹਾਡੇ ਪੈਰਾਂ ਤੇ ਮੱਥਾ ਟੇਕਣ ਅਤੇ ਇਹ ਜਾਣ ਲੈਣ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ। See the chapterPunjabi Standard Bible9 ਵੇਖ, ਮੈਂ ਸ਼ੈਤਾਨ ਦੀ ਉਸ ਮੰਡਲੀ ਨੂੰ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ ਸਗੋਂ ਝੂਠ ਬੋਲਦੇ ਹਨ, ਤੇਰੇ ਵੱਸ ਵਿੱਚ ਕਰ ਦਿਆਂਗਾ; ਵੇਖ, ਮੈਂ ਉਨ੍ਹਾਂ ਨੂੰ ਮਜ਼ਬੂਰ ਕਰ ਦਿਆਂਗਾ ਕਿ ਉਹ ਆ ਕੇ ਤੇਰੇ ਪੈਰਾਂ 'ਤੇ ਡਿੱਗਣ ਅਤੇ ਜਾਣ ਲੈਣ ਕਿ ਮੈਂ ਤੈਨੂੰ ਪਿਆਰ ਕੀਤਾ ਹੈ। See the chapter |