ਪ੍ਰਕਾਸ਼ ਪੱਤਰ 3:3 - ਪਵਿੱਤਰ ਬਾਈਬਲ3 ਜੋ ਕੁਝ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ ਉਸ ਨੂੰ ਯਾਦ ਰੱਖੋ। ਇਸ ਨੂੰ ਚਿੰਬੜੇ ਰਹੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। ਤੁਹਾਨੂੰ ਜਾਗਣਾ ਪਵੇਗਾ ਨਹੀਂ ਤਾਂ ਮੈਂ ਇੱਕ ਚੋਰ ਵਾਂਗ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਹੈਰਾਨ ਕਰ ਦਿਆਂਗਾ ਜਦੋਂ ਮੈਂ ਆ ਜਾਵਾਂਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। See the chapterਪਵਿੱਤਰ ਬਾਈਬਲ O.V. Bible (BSI)3 ਇਸ ਲਈ ਚੇਤੇ ਕਰ ਭਈ ਤੈਂ ਕਿਸ ਬਿਧ ਪਰਾਪਤ ਕੀਤਾ ਅਤੇ ਸੁਣਿਆ। ਉਹ ਦੀ ਪਾਲਨਾ ਕਰ ਅਤੇ ਤੋਬਾ ਕਰ। ਉਪਰੰਤ ਜੋ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਙੁ ਆਵਾਂਗਾ ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੇ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਵਾਂਗਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਇਸ ਲਈ ਚੇਤੇ ਕਰ ਕਿ ਤੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਅਤੇ ਸੁਣਿਆ, ਅਤੇ ਉਹ ਦੀ ਪਾਲਨਾ ਕਰ ਅਤੇ ਤੋਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂੰ ਆਵਾਂਗਾ ਅਤੇ ਤੈਨੂੰ ਬਿਲਕੁਲ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਸ ਵੇਲੇ ਆ ਪਵਾਂਗਾ। See the chapterਪਵਿੱਤਰ ਬਾਈਬਲ (Revised Common Language North American Edition)3 ਇਸ ਲਈ ਯਾਦ ਕਰ ਕਿ ਤੈਨੂੰ ਕੀ ਸਿੱਖਿਆ ਮਿਲੀ ਸੀ ਅਤੇ ਤੂੰ ਕੀ ਸੁਣਿਆ ਸੀ । ਤੂੰ ਇਸ ਦੀ ਪਾਲਣਾ ਕਰ ਅਤੇ ਤੋਬਾ ਕਰ । ਜੇਕਰ ਤੂੰ ਸਾਵਧਾਨ ਨਹੀਂ ਹੋਵੇਂਗਾ ਤਾਂ ਮੈਂ ਤੇਰੇ ਕੋਲ ਚੋਰ ਦੇ ਵਾਂਗ ਆਵਾਂਗਾ । ਤੂੰ ਉਸ ਘੜੀ ਨੂੰ ਨਹੀਂ ਜਾਣੇਂਗਾ ਜਦੋਂ ਮੈਂ ਤੇਰੇ ਕੋਲ ਆਵਾਂਗਾ । See the chapterਪੰਜਾਬੀ ਮੌਜੂਦਾ ਤਰਜਮਾ3 ਇਸ ਲਈ ਯਾਦ ਰੱਖੋ, ਜੋ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ; ਇਸਨੂੰ ਫੜ੍ਹੀ ਰੱਖੋ ਅਤੇ ਤੋਬਾ ਕਰੋ। ਪਰ ਜੇ ਤੁਸੀਂ ਨਾ ਜਾਗੇ, ਤਾਂ ਮੈਂ ਇੱਕੋਦਮ ਚੋਰ ਵਾਂਗ ਆਵਾਂਗਾ, ਅਤੇ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਮੈਂ ਕਿਸ ਸਮੇਂ ਤੁਹਾਡੇ ਕੋਲ ਆਵਾਂਗਾ। See the chapterPunjabi Standard Bible3 ਇਸ ਲਈ ਯਾਦ ਕਰ ਕਿ ਤੂੰ ਕੀ ਸੁਣਿਆ ਅਤੇ ਪ੍ਰਾਪਤ ਕੀਤਾ; ਉਸ ਉੱਤੇ ਚੱਲ ਅਤੇ ਪਸ਼ਚਾਤਾਪ ਕਰ। ਪਰ ਜੇ ਤੂੰ ਸਚੇਤ ਨਾ ਹੋਇਆ ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਿਸ ਘੜੀ ਤੇਰੇ ਉੱਤੇ ਆ ਪਵਾਂਗਾ। See the chapter |