ਪ੍ਰਕਾਸ਼ ਪੱਤਰ 22:5 - ਪਵਿੱਤਰ ਬਾਈਬਲ5 ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ। See the chapterਪਵਿੱਤਰ ਬਾਈਬਲ O.V. Bible (BSI)5 ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਓਹਨਾਂ ਨੂੰ ਦੀਵੇ ਦੀ ਲੋ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ ਕਿਉਂ ਜੋ ਪ੍ਰਭੁ ਪਰਮੇਸ਼ੁਰ ਓਹਨਾਂ ਨੂੰ ਚਾਨਣ ਕਰੇਗਾ ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ5 ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਰੋਸ਼ਨੀ ਸਗੋਂ ਸੂਰਜ ਦੇ ਚਾਨਣ ਦੀ ਕੁਝ ਜ਼ਰੂਰਤ ਨਹੀਂ ਕਿਉਂ ਜੋ ਪ੍ਰਭੂ ਪਰਮੇਸ਼ੁਰ ਉਹਨਾਂ ਨੂੰ ਚਾਨਣ ਦੇਵੇਗਾ, ਅਤੇ ਉਹ ਜੁੱਗੋ-ਜੁੱਗ ਰਾਜ ਕਰਨਗੇ। See the chapterਪਵਿੱਤਰ ਬਾਈਬਲ (Revised Common Language North American Edition)5 ਅੱਗੇ ਤੋਂ ਰਾਤ ਨਹੀਂ ਹੋਵੇਗੀ, ਇਸ ਲਈ ਉਹਨਾਂ ਨੂੰ ਦੀਵੇ ਜਾਂ ਸੂਰਜ ਦੇ ਚਾਨਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਪ੍ਰਭੂ ਪਰਮੇਸ਼ਰ ਆਪ ਉਹਨਾਂ ਦਾ ਚਾਨਣ ਹੋਣਗੇ ਅਤੇ ਉਹ ਅਨੰਤਕਾਲ ਤੱਕ ਰਾਜ ਕਰਨਗੇ । See the chapterਪੰਜਾਬੀ ਮੌਜੂਦਾ ਤਰਜਮਾ5 ਅਤੇ ਅੱਗੇ ਤੋਂ ਉੱਥੇ ਰਾਤ ਨਾ ਹੋਵੇਗੀ। ਉਹਨਾਂ ਨੂੰ ਨਾ ਸੂਰਜ ਦੀ ਰੋਸ਼ਨੀ ਦੀ ਨਾ ਦੀਵੇ ਦੀ ਰੋਸ਼ਨੀ ਦੀ ਲੋੜ ਹੋਵੇਗੀ, ਕਿਉ ਜੋ ਪ੍ਰਭੂ ਪਰਮੇਸ਼ਵਰ ਉਹਨਾਂ ਨੂੰ ਰੋਸ਼ਨੀ ਦੇਵੇਗਾ। ਅਤੇ ਉਹ ਹਮੇਸ਼ਾ ਲਈ ਰਾਜ ਕਰਨਗੇ। See the chapterPunjabi Standard Bible5 ਅੱਗੇ ਤੋਂ ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਦੀਵੇ ਅਤੇ ਸੂਰਜ ਦੇ ਚਾਨਣ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਪ੍ਰਭੂ ਪਰਮੇਸ਼ਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ ਯੁਗੋ-ਯੁਗ ਰਾਜ ਕਰਨਗੇ। See the chapter |