ਪ੍ਰਕਾਸ਼ ਪੱਤਰ 22:2 - ਪਵਿੱਤਰ ਬਾਈਬਲ2 ਇਹ ਸ਼ਹਿਰ ਦੀ ਗਲੀ ਦੇ ਵਿੱਚਕਾਰ ਵੱਗਦੀ ਹੈ। ਨਦੀ ਦੇ ਦੋਹਾਂ ਕੰਢਿਆਂ ਉੱਪਰ ਜੀਵਨ ਦਾ ਰੁੱਖ ਸੀ। ਜੀਵਨ ਦਾ ਰੁੱਖ ਸਾਲ ਵਿੱਚ ਬਾਰ੍ਹਾਂ ਵਾਰੀਂ ਫ਼ਲ ਦਿੰਦਾ ਹੈ। ਇਹ ਹਰ ਮਹੀਨੇ ਫ਼ਲ ਦਿੰਦਾ ਹੈ। ਰੁੱਖ ਦੇ ਪੱਤਿਆਂ ਦੀ ਵਰਤੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੰਗਾ ਕਰਨ ਲਈ ਕੀਤੀ ਜਾਂਦੀ ਹੈ। See the chapterਪਵਿੱਤਰ ਬਾਈਬਲ O.V. Bible (BSI)2 ਓਸ ਨਦੀ ਦੇ ਉਰਾਰ ਪਾਰ ਜੀਵਨ ਦਾ ਬਿਰਛ ਹੈ ਜਿਹ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਉਸ ਨਦੀ ਦੇ ਦੋਨਾਂ ਕਿਨਾਰਿਆਂ ਉੱਤੇ ਜੀਵਨ ਦਾ ਬਿਰਛ ਹੈ, ਜਿਸ ਨੂੰ ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸ ਬਿਰਛ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। See the chapterਪਵਿੱਤਰ ਬਾਈਬਲ (Revised Common Language North American Edition)2 ਜਿਹੜਾ ਉਸ ਸ਼ਹਿਰ ਦੀ ਸੜਕ ਵਿੱਚੋਂ ਵਹਿੰਦਾ ਸੀ । ਉਸ ਦਰਿਆ ਦੇ ਦੋਨਾਂ ਪਾਸੇ ਜੀਵਨ ਦਾ ਰੁੱਖ ਸੀ ਜਿਸ ਨੂੰ ਬਾਰ੍ਹਾਂ ਤਰ੍ਹਾਂ ਦੇ ਫਲ ਲੱਗਦੇ ਸਨ ਅਤੇ ਉਹ ਹਰ ਮਹੀਨੇ ਫਲ ਦਿੰਦਾ ਸੀ । ਉਸ ਰੁੱਖ ਦੇ ਪੱਤਿਆਂ ਨਾਲ ਕੌਮਾਂ ਨੂੰ ਚੰਗਾਈ ਮਿਲਦੀ ਸੀ । See the chapterਪੰਜਾਬੀ ਮੌਜੂਦਾ ਤਰਜਮਾ2 ਉਸ ਨਦੀ ਦੇ ਦੋਨਾਂ ਕਿਨਾਰਿਆ ਉੱਤੇ ਜੀਵਨ ਦਾ ਦਰੱਖਤ ਹੈ। ਜਿਸ ਨੂੰ ਬਾਰ੍ਹਾ ਪ੍ਰਕਾਰ ਦੇ ਫਲ ਲੱਗਦੇ ਹਨ, ਅਤੇ ਉਹ ਹਰ ਮਹੀਨੇ ਆਪਣਾ ਫਲ ਦਿੰਦਾ ਹੈ, ਅਤੇ ਉਸਦੇ ਪੱਤੇ ਰਾਸ਼ਟਰਾ ਦੇ ਇਲਾਜ ਲਈ ਹਨ। See the chapterPunjabi Standard Bible2 ਅਤੇ ਸੜਕ ਦੇ ਵਿੱਚੋਂ ਦੀ ਵਹਿੰਦੀ ਸੀ। ਇਸ ਨਦੀ ਦੇ ਇਸ ਪਾਸੇ ਅਤੇ ਉਸ ਪਾਸੇ ਜੀਵਨ ਦਾ ਦਰਖ਼ਤ ਸੀ ਜੋ ਬਾਰਾਂ ਪ੍ਰਕਾਰ ਦੇ ਫਲ ਦਿੰਦਾ ਸੀ ਅਤੇ ਇਹ ਹਰ ਮਹੀਨੇ ਆਪਣਾ ਫਲ ਦਿੰਦਾ ਸੀ ਤੇ ਇਸ ਦੇ ਪੱਤੇ ਕੌਮਾਂ ਦੀ ਚੰਗਾਈ ਲਈ ਸਨ। See the chapter |