ਗਿਣਤੀ 31:19 - ਪਵਿੱਤਰ ਬਾਈਬਲ19 ਅਤੇ ਫ਼ੇਰ, ਤੁਹਾਡੇ ਵਿੱਚੋਂ ਉਨ੍ਹਾਂ ਸਾਰੇ ਆਦਮੀਆਂ ਨੂੰ ਜਿਨ੍ਹਾਂ ਨੇ ਹੋਰਨਾਂ ਆਦਮੀਆਂ ਨੂੰ ਮਾਰਿਆ ਹੈ, ਸੱਤਾਂ ਦਿਨਾਂ ਤੱਕ ਡੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਮੁਰਦਾ ਸ਼ਰੀਰ ਨੂੰ ਛੂਹਿਆ ਵੀ ਹੈ ਤਾਂ ਵੀ ਤੁਹਾਨੂੰ ਡੇਰੇ ਤੋਂ ਬਾਹਰ ਰਹਿਣਾ ਚਹੀਦਾ ਹੈ। ਤੀਸਰੇ ਦਿਨ ਤੁਸੀਂ ਅਤੇ ਤੁਹਾਡੇ ਬੰਦੀਵਾਲ ਆਪਣੇ-ਆਪ ਨੂੰ ਜ਼ਰੂਰ ਪਵਿੱਤਰ ਬਨਾਉਣ। ਤੁਹਾਨੂੰ ਇਹੀ ਗੱਲ ਇੱਕ ਵਾਰ ਫ਼ੇਰ ਸੱਤਵੇਂ ਦਿਨ ਕਰਨੀ ਚਾਹੀਦੀ ਹੈ। See the chapterਪਵਿੱਤਰ ਬਾਈਬਲ O.V. Bible (BSI)19 ਪਰ ਤੁਸੀਂ ਡੇਰੇ ਤੋਂ ਬਾਹਰ ਸੱਤ ਦਿਨ ਟਿਕੋ, ਓਹ ਸਾਰੇ ਜਿਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਵੱਢਿਆ ਹੋਵੇ ਅਤੇ ਓਹ ਸਾਰੇ ਜਿਨ੍ਹਾਂ ਨੇ ਕਿਸੇ ਵੱਢੇ ਹੋਏ ਨੂੰ ਛੋਹਿਆ ਹੋਵੇ ਤੁਸੀਂ ਸਾਰੇ ਅਤੇ ਤੁਹਾਡੇ ਬੰਧੂਏ ਆਪਣੇ ਆਪ ਨੂੰ ਤੀਜੇ ਦਿਨ ਅਤੇ ਸੱਤਵੇਂ ਦਿਨ ਪਵਿੱਤ੍ਰ ਕਰੋ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ19 ਪਰ ਤੁਸੀਂ ਡੇਰੇ ਤੋਂ ਸੱਤ ਦਿਨ ਬਾਹਰ ਰਹੋ, ਉਹ ਸਾਰੇ ਜਿਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ ਅਤੇ ਜਿਨ੍ਹਾਂ ਨੇ ਕਿਸੇ ਮਰੇ ਹੋਏ ਨੂੰ ਛੂਹਿਆ ਹੋਵੇ, ਉਹ ਸਾਰੇ ਆਪਣੇ ਆਪ ਨੂੰ ਆਪਣੇ ਗੁਲਾਮਾਂ ਸਮੇਤ ਤੀਜੇ ਦਿਨ ਅਤੇ ਸੱਤਵੇਂ ਦਿਨ ਪਵਿੱਤਰ ਕਰਨ। See the chapter |