ਲੇਵੀਆਂ 23:18 - ਪਵਿੱਤਰ ਬਾਈਬਲ18 “ਇੱਕ ਬਲਦ, ਦੋ ਭੇਡੂ ਅਤੇ ਸੱਤ ਇੱਕ ਸਾਲ ਦੇ ਲੇਲੇ ਲੋਕਾਂ ਵੱਲੋਂ ਅਨਾਜ ਦੀ ਭੇਟ ਦੇ ਨਾਲ ਭੇਟ ਕੀਤੇ ਜਾਣਗੇ। ਇਹ ਜਾਨਵਰ ਬੇਨੁਕਸ ਹੋਣੇ ਚਾਹੀਦੇ ਹਨ। ਇਹ ਉਨ੍ਹਾਂ ਦੀਆਂ ਅਨਾਜ ਅਤੇ ਪੀਣ ਦੀਆਂ ਭੇਟਾਂ ਸਮੇਤ ਹੋਮ ਦੀ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। See the chapterਪਵਿੱਤਰ ਬਾਈਬਲ O.V. Bible (BSI)18 ਅਤੇ ਤੁਸਾਂ ਉਨ੍ਹਾਂ ਰੋਟੀਆਂ ਦੇ ਨਾਲ ਬੱਜ ਤੋਂ ਰਹਿਤ ਪਹਿਲੇ ਵਰਹੇ ਦੇ ਸੱਤ ਲੇਲੇ ਅਤੇ ਇੱਕ ਜੁਆਨ ਬਲਦ ਅਤੇ ਦੋ ਛੱਤ੍ਰੇ ਚੜ੍ਹਾਉਣੇ। ਉਹ ਉਨ੍ਹਾਂ ਦੇ ਮੈਦੇ ਦੀਆਂ ਭੇਟਾਂ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਸਣੇ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਹੋਵੇ, ਅਰਥਾਤ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਤੁਸੀਂ ਉਨ੍ਹਾਂ ਰੋਟੀਆਂ ਦੇ ਨਾਲ ਇੱਕ ਸਾਲ ਦੇ ਦੋਸ਼ ਰਹਿਤ ਸੱਤ ਲੇਲੇ, ਇੱਕ ਜੁਆਨ ਬਲ਼ਦ ਅਤੇ ਦੋ ਛੱਤਰੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਉਣਾ। ਉਹ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਹੋਵੇ। See the chapter |