ਯਿਰਮਿਯਾਹ 49:16 - ਪਵਿੱਤਰ ਬਾਈਬਲ16 ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ। ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ। ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ, ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ, ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ। ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ, ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ। See the chapterਪਵਿੱਤਰ ਬਾਈਬਲ O.V. Bible (BSI)16 ਤੇਰੇ ਭਿਆਣਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚਟਾਨਾਂ ਦੀਆਂ ਤੇੜਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਹਲਣਾ ਉਕਾਬ ਵਾਂਙੁ ਉੱਚਾ ਬਣਾਵੇਂ, ਪਰ ਮੈਂ ਤੈਨੂੰ ਉੱਥੋਂ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ16 ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚੱਟਾਨਾਂ ਦੀਆਂ ਦਰਾਰਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਲ੍ਹਣਾ ਉਕਾਬ ਵਾਂਗੂੰ ਉੱਚਾ ਬਣਾਵੇਂ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ। See the chapter |