ਯਿਰਮਿਯਾਹ 41:10 - ਪਵਿੱਤਰ ਬਾਈਬਲ10 ਇਸ਼ਮਾਏਲ ਨੇ ਮਿਸਪਾਹ ਕਸਬੇ ਦੇ ਹੋਰ ਸਾਰੇ ਬੰਦਿਆਂ ਨੂੰ ਵੀ ਫ਼ੜ ਲਿਆ ਅਤੇ ਅੰਮੋਨੀ ਲੋਕਾਂ ਦੇ ਦੇਸ਼ ਅੰਦਰ ਜਾਣ ਦੀ ਤਿਆਰੀ ਕਰਨ ਲੱਗਾ। (ਉਨ੍ਹਾਂ ਲੋਕਾਂ ਵਿੱਚ ਰਾਜੇ ਦੀਆਂ ਧੀਆਂ, ਅਤੇ ਉਹ ਸਾਰੇ ਲੋਕ ਸਨ ਜਿਹੜੇ ਓੱਥੇ ਪਿੱਛੇ ਰਹਿ ਚੁੱਕੇ ਸਨ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਗਦਲਯਾਹ ਨੂੰ ਉਨ੍ਹਾਂ ਲੋਕਾਂ ਦੀ ਨਿਗਰਾਨੀ ਲਈ ਚੁਣਿਆ ਸੀ।) See the chapterਪਵਿੱਤਰ ਬਾਈਬਲ O.V. Bible (BSI)10 ਤਾਂ ਇਸ਼ਮਾਏਲ ਨੇ ਸਾਰੇ ਰਹਿੰਦੇ ਖੂਹੰਦੇ ਲੋਕ ਮਿਸਪਾਹ ਵਿੱਚ ਅਰਥਾਤ ਪਾਤਸ਼ਾਹ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਨ੍ਹਾਂ ਨੂੰ ਜਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤ੍ਰ ਗਦਲਯਾਹ ਦੀ ਜ਼ੁਮੇਵਾਰੀ ਵਿੱਚ ਕਰ ਗਿਆ ਸੀ। ਨਥਨਯਾਹ ਦਾ ਪੁੱਤ੍ਰ ਇਸ਼ਮਾਏਲ ਓਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਤਾਂ ਇਸਮਾਏਲ ਨੇ ਸਾਰੇ ਰਹਿੰਦੇ-ਖੁੰਹਦੇ ਲੋਕ ਮਿਸਪਾਹ ਵਿੱਚ ਅਰਥਾਤ ਰਾਜਾ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚਲੇ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਹਨਾਂ ਨੂੰ ਜੱਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤਰ ਗਦਲਯਾਹ ਦੀ ਜ਼ਿੰਮੇਵਾਰੀ ਵਿੱਚ ਕਰ ਗਿਆ ਸੀ। ਨਥਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ See the chapter |