ਯਿਰਮਿਯਾਹ 18:18 - ਪਵਿੱਤਰ ਬਾਈਬਲ18 ਫ਼ੇਰ ਯਿਰਮਿਯਾਹ ਦੇ ਦੁਸ਼ਮਣਾਂ ਨੇ ਆਖਿਆ, “ਆਓ ਯਿਰਮਿਯਾਹ ਦੇ ਖਿਲਾਫ਼ ਸਾਜ਼ਿਸ਼ਾਂ ਘੜੀੇ। ਯਕੀਨਨ ਜਾਜਕ ਵੱਲੋਂ ਬਿਵਸਬਾ ਗੁੰਮ ਨਹੀਂ ਹੋਵੇਗੀ। ਅਤੇ ਸਿਆਣੇ ਬੰਦਿਆਂ ਦੀ ਨਸੀਹਤ ਹਾਲੇ ਵੀ ਸਾਡੇ ਅੰਗ-ਸੰਗ ਹੋਵੇਗੀ। ਸਾਡੇ ਕੋਲ ਹਾਲੇ ਵੀ ਨਬੀਆਂ ਦੇ ਸ਼ਬਦ ਹੋਣਗੇ। ਇਸ ਲਈ ਆਓ ਅਸੀਂ ਉਸ ਬਾਰੇ ਝੂਠ ਆਖੀਏ। ਇਹ ਉਸ ਨੂੰ ਤਬਾਹ ਕਰ ਦੇਵੇਗਾ। ਜੋ ਕੁਝ ਉਹ ਆਖਦਾ ਹੈ ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ।” See the chapterਪਵਿੱਤਰ ਬਾਈਬਲ O.V. Bible (BSI)18 ਤਾਂ ਓਹਨਾਂ ਆਖਿਆ, ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ। ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ। ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ। See the chapter |