ਯਿਰਮਿਯਾਹ 14:14 - ਪਵਿੱਤਰ ਬਾਈਬਲ14 ਤਾਂ ਯਹੋਵਾਹ ਨੇ ਮੈਨੂੰ ਆਖਿਆ, “ਯਿਰਮਿਯਾਹ, ਉਹ ਨਬੀ ਮੇਰੇ ਨਾਂ ਉੱਤੇ ਝੂਠ ਦਾ ਪ੍ਰਚਾਰ ਕਰ ਰਹੇ ਹਨ। ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ। ਮੈਂ ਉਨ੍ਹਾਂ ਨੂੰ ਨਾ ਕੋਈ ਆਦੇਸ਼ ਦਿੱਤਾ ਸੀ ਅਤੇ ਨਾ ਉਨ੍ਹਾਂ ਨਾਲ ਗੱਲ ਕੀਤੀ ਸੀ। ਉਹ ਨਬੀ ਝੂਠੇ ਦਰਸ਼ਨਾਂ, ਨਿਕੰਮੇ ਜਾਦੂ ਅਤੇ ਆਪਣੀਆਂ ਖੁਸ਼ਫ਼ਹਿਮੀਆਂ ਦਾ ਪ੍ਰਚਾਰ ਕਰਦੇ ਰਹੇ ਹਨ। See the chapterਪਵਿੱਤਰ ਬਾਈਬਲ O.V. Bible (BSI)14 ਯਹੋਵਾਹ ਨੇ ਮੈਨੂੰ ਆਖਿਆ, ਨਬੀ ਮੇਰਾ ਨਾਮ ਲੈ ਕੇ ਝੂਠ ਅਗੰਮ ਵਾਕ ਕਰਦੇ ਹਨ। ਨਾ ਮੈਂ ਓਹਨਾਂ ਨੂੰ ਘੱਲਿਆ, ਨਾ ਓਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਓਹਨਾ ਨਾਲ ਬੋਲਿਆ। ਓਹ ਤੁਹਾਡੇ ਲਈ ਝੂਠੇ ਦਰਸ਼ਣ, ਨਿਕੰਮੇ ਫਾਲ ਪਾਉਣੇ ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ14 ਯਹੋਵਾਹ ਨੇ ਮੈਨੂੰ ਆਖਿਆ, ਨਬੀ ਮੇਰਾ ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ। ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਉਹਨਾਂ ਨਾਲ ਬੋਲਿਆ। ਉਹ ਤੁਹਾਡੇ ਲਈ ਝੂਠੇ ਦਰਸ਼ਣ, ਨਿਕੰਮੇ ਫ਼ਾਲ ਪਾਉਣ ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ See the chapter |