ਯਾਕੂਬ 5:12 - ਪਵਿੱਤਰ ਬਾਈਬਲ12 ਮੇਰੇ ਭਰਾਵੋ ਅਤੇ ਭੈਣੋ ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਕੋਈ ਵਾਅਦਾ ਕਰੋ ਤਾਂ ਸੌਂਹ ਨਾ ਖਾਓ। ਸਵਰਗ, ਧਰਤੀ ਜਾਂ ਕਿਸੇ ਹੋਰ ਚੀਜ਼ ਦਾ ਨਾਮ ਆਪਣੇ ਬੋਲਾਂ ਨੂੰ ਤਸਦੀਕ ਕਰਨ ਲਈ ਨਾ ਵਰਤੋ। ਜਦੋਂ ਤੁਹਾਡਾ ਭਾਵ “ਹਾਂ” ਹੋਵੇ ਤੁਹਾਨੂੰ ਸਿਰਫ਼ “ਹਾਂ” ਆਖਣੀ ਚਾਹੀਦੀ ਹੈ। ਜਦੋਂ ਤੁਹਾਡਾ ਭਾਵ “ਨਾਹ” ਹੋਵੇ ਤਾਂ ਤੁਸੀਂ ਸਿਰਫ਼ “ਨਾਹ” ਆਖੋ। ਅਜਿਹਾ ਹੀ ਕਰੋ ਤਾਂ ਜੋ ਤੁਹਾਨੂੰ ਦੋਸ਼ੀ ਨਾ ਠਹਿਰਾਇਆ ਜਾਵੇ। See the chapterਪਵਿੱਤਰ ਬਾਈਬਲ O.V. Bible (BSI)12 ਹੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਭਈ ਤੁਸਾਂ ਸੌਂਹ ਨਾ ਖਾਣੀ, ਨਾ ਅਕਾਸ਼ ਦੀ, ਨਾ ਧਰਤੀ ਦੀ, ਨਾ ਹੋਰ ਕਾਸੇ ਦੀ ਸੌਂਹ। ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਭਈ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ12 ਹੇ ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਸਹੁੰ ਨਾ ਖਾਣੀ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਕਿਸੇ ਹੋਰ ਦੀ ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ ਤਾਂ ਕਿ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ। See the chapterਪਵਿੱਤਰ ਬਾਈਬਲ (Revised Common Language North American Edition)12 ਮੇਰੇ ਭਰਾਵੋ ਅਤੇ ਭੈਣੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਦੀ ਵੀ ਸੌਂਹ ਨਾ ਚੁੱਕੋ, ਨਾ ਅਕਾਸ਼ ਦੀ, ਨਾ ਧਰਤੀ ਦੀ ਅਤੇ ਨਾ ਕਿਸੇ ਹੋਰ ਚੀਜ਼ ਦੀ । ਤੁਸੀਂ ਕੇਵਲ ‘ਹਾਂ’ ਜਾਂ ‘ਨਾ’ ਕਹੋ, ਨਹੀਂ ਤਾਂ ਤੁਸੀਂ ਪਰਮੇਸ਼ਰ ਦੇ ਦੁਆਰਾ ਦੋਸ਼ੀ ਠਹਿਰਾਏ ਜਾਵੋਗੇ । See the chapterਪੰਜਾਬੀ ਮੌਜੂਦਾ ਤਰਜਮਾ12 ਹੇ ਮੇਰੇ ਭਰਾਵੋ ਅਤੇ ਭੈਣੋ, ਸਭ ਤੋਂ ਪਹਿਲਾਂ ਇਹ ਹੈ, ਕਿ ਸਹੁੰ ਨਾ ਖਾਓ, ਨਾ ਸਵਰਗ ਦੀ, ਨਾ ਧਰਤੀ ਦੀ, ਨਾ ਹੀ ਕਿਸੇ ਹੋਰ ਚੀਜ਼ ਦੀ ਸਹੁੰ ਖਾਓ। ਤੁਹਾਡੀ “ਹਾਂ ਦੀ ਹਾਂ” ਅਤੇ “ਨਾਂਹ ਦੀ ਨਾਂਹ” ਹੋਵੇ। ਨਹੀਂ ਤਾਂ ਤੁਸੀਂ ਦੋਸ਼ੀ ਠਹਿਰਾਏ ਜਾਓਗੇ। See the chapterPunjabi Standard Bible12 ਹੇ ਮੇਰੇ ਭਾਈਓ, ਸਭ ਤੋਂ ਵੱਡੀ ਗੱਲ ਇਹ ਕਿ ਸੌਂਹ ਨਾ ਖਾਣੀ; ਨਾ ਸਵਰਗ ਦੀ, ਨਾ ਧਰਤੀ ਦੀ ਅਤੇ ਨਾ ਹੀ ਕਿਸੇ ਹੋਰ ਵਸਤੂ ਦੀ। ਪਰ ਤੁਹਾਡੀ “ਹਾਂ” ਦੀ “ਹਾਂ” ਅਤੇ “ਨਾਂਹ” ਦੀ “ਨਾਂਹ” ਹੋਵੇ, ਤਾਂਕਿ ਅਜਿਹਾ ਨਾ ਹੋਵੇ ਕਿ ਤੁਸੀਂ ਸਜ਼ਾ ਦੇ ਹੇਠ ਆ ਜਾਓ। See the chapter |