ਯਾਕੂਬ 2:5 - ਪਵਿੱਤਰ ਬਾਈਬਲ5 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ। See the chapterਪਵਿੱਤਰ ਬਾਈਬਲ O.V. Bible (BSI)5 ਸੁਣੋ, ਹੇ ਮੇਰੇ ਪਿਆਰੇ ਭਰਾਵੋ, ਕੀ ਪਰਮੇਸ਼ੁਰ ਨੇ ਓਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਭਈ ਨਿਹਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਕਾਰੀ ਹੋਣ ਜਿਹ ਦਾ ਬਚਨ ਉਹ ਨੇ ਆਪਣਿਆਂ ਪ੍ਰੇਮੀਆਂ ਨੂੰ ਦਿੱਤਾ ਸੀ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ5 ਹੇ ਮੇਰੇ ਪਿਆਰੇ ਭਰਾਵੋ, ਸੁਣੋ ਕੀ ਪਰਮੇਸ਼ੁਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਤਾਂ ਜੋ ਉਹ ਵਿਸ਼ਵਾਸ ਵਿੱਚ ਧਨੀ, ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਸ ਦਾ ਵਾਇਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ? See the chapterਪਵਿੱਤਰ ਬਾਈਬਲ (Revised Common Language North American Edition)5 ਮੇਰੇ ਭਰਾਵੋ ਅਤੇ ਭੈਣੋ, ਸੁਣੋ, ਕੀ ਪਰਮੇਸ਼ਰ ਨੇ ਉਹਨਾਂ ਨੂੰ ਨਹੀਂ ਚੁਣਿਆ, ਜਿਹਨਾਂ ਨੂੰ ਸੰਸਾਰ ਗ਼ਰੀਬ ਸਮਝਦਾ ਹੈ ਕਿ ਉਹ ਵਿਸ਼ਵਾਸ ਵਿੱਚ ਅਮੀਰ ਬਣਨ ਅਤੇ ਉਸ ਰਾਜ ਦੇ ਵਾਰਿਸ ਬਣਨ, ਜਿਸ ਦਾ ਵਾਅਦਾ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਕੀਤਾ ਹੈ ? See the chapterਪੰਜਾਬੀ ਮੌਜੂਦਾ ਤਰਜਮਾ5 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ: ਸੁਣੋ, ਕੀ ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਨਹੀਂ ਚੁਣਿਆ ਜੋ ਦੁਨੀਆਂ ਦੀ ਨਜ਼ਰ ਵਿੱਚ ਗਰੀਬ ਹਨ ਅਤੇ ਕਿ ਉਹ ਵਿਸ਼ਵਾਸ ਵਿੱਚ ਅਮੀਰ ਹੋਣ ਅਤੇ ਰਾਜ ਦੇ ਵਾਰਸ ਬਣਨ ਜਿਸ ਦਾ ਵਾਅਦਾ ਉਹ ਨੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੱਤਾ ਸੀ? See the chapterPunjabi Standard Bible5 ਹੇ ਮੇਰੇ ਪਿਆਰੇ ਭਾਈਓ ਸੁਣੋ, ਕੀ ਪਰਮੇਸ਼ਰ ਨੇ ਸੰਸਾਰ ਦੇ ਗਰੀਬਾਂ ਨੂੰ ਨਹੀਂ ਚੁਣਿਆ ਕਿ ਉਹ ਵਿਸ਼ਵਾਸ ਵਿੱਚ ਧਨੀ ਅਤੇ ਉਸ ਰਾਜ ਦੇ ਵਾਰਸ ਹੋਣ ਜਿਸ ਦਾ ਵਾਇਦਾ ਉਸ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ? See the chapter |