ਇਬਰਾਨੀ 2:3 - ਪਵਿੱਤਰ ਬਾਈਬਲ3 ਜਿਹੜੀ ਮੁਕਤੀ ਸਾਨੂੰ ਮਿਲੀ ਹੈ ਉਹ ਬਹੁਤ ਮਹਾਨ ਹੈ। ਇਸ ਲਈ ਜੇਕਰ ਅਸੀਂ ਅਜਿਹਾ ਸੋਚਕੇ ਜੀਵਨ ਵਤੀਤ ਕਰੀਏ ਕਿ ਇਸ ਮੁਕਤੀ ਦਾ ਕੋਈ ਮਹੱਤਵ ਨਹੀਂ, ਤਾਂ ਅਸੀਂ ਸਜ਼ਾ ਪਾਉਣ ਲਈ ਬੰਧਿਤ ਹਾਂ। ਇਹ ਪ੍ਰਭੂ ਹੀ ਸੀ ਜਿਸਨੇ ਲੋਕਾਂ ਨੂੰ ਇਸ ਮੁਕਤੀ ਬਾਰੇ ਸਭ ਤੋਂ ਪਹਿਲਾਂ ਦੱਸਿਆ। ਅਤੇ ਜਿਹੜੇ ਲੋਕਾਂ ਨੇ ਉਸ ਨੂੰ ਸੁਣਿਆ, ਸਾਨੂੰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹ ਮੁਕਤੀ ਸੱਚੀ ਹੈ। See the chapterਪਵਿੱਤਰ ਬਾਈਬਲ O.V. Bible (BSI)3 ਤਾਂ ਅਸੀਂ ਕਿਕੁਰ ਬਚ ਨਿੱਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇ ਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੁ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਜੇਕਰ ਇਸ ਵੱਡੀ ਮੁਕਤੀ ਦੀ ਪਰਵਾਹ ਨਾ ਕਰੀਏ ਤਾਂ ਅਸੀਂ ਕਿਵੇਂ ਬਚ ਸਕਦੇ ਹਾਂ? ਜੋ ਪਹਿਲਾਂ ਪ੍ਰਭੂ ਦੇ ਦੁਆਰਾ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਸਾਡੇ ਲਈ ਸਾਬਤ ਕੀਤੀ ਗਈ ਹੈ See the chapterਪਵਿੱਤਰ ਬਾਈਬਲ (Revised Common Language North American Edition)3 ਤਾਂ ਫਿਰ ਜੇਕਰ ਅਸੀਂ ਇਸ ਮਹਾਨ ਮੁਕਤੀ ਵੱਲ ਧਿਆਨ ਨਹੀਂ ਕਰਾਂਗੇ, ਜਿਸ ਦਾ ਐਲਾਨ ਸਭ ਤੋਂ ਪਹਿਲਾਂ ਆਪ ਪ੍ਰਭੂ ਦੇ ਦੁਆਰਾ ਕੀਤਾ ਗਿਆ, ਇਸ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ ? ਇਸੇ ਦੀ ਪੁਸ਼ਟੀ ਸਾਡੇ ਲਈ ਉਹਨਾਂ ਦੇ ਦੁਆਰਾ ਕੀਤੀ ਗਈ ਜਿਹਨਾਂ ਨੇ ਇਸ ਨੂੰ ਸੁਣਿਆ ਸੀ । See the chapterਪੰਜਾਬੀ ਮੌਜੂਦਾ ਤਰਜਮਾ3 ਜੇ ਅਸੀਂ ਇਨ੍ਹੀ ਵੱਡੀ ਮੁਕਤੀ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਅਸੀਂ ਕਿਵੇਂ ਬਚਾਂਗੇ? ਇਹ ਮੁਕਤੀ ਜਿਸਦੀ ਪਹਿਲੀ ਵਾਰ ਪ੍ਰਭੂ ਦੁਆਰਾ ਘੋਸ਼ਣਾ ਕੀਤੀ ਗਈ ਸੀ ਅਤੇ ਸੁਣਨ ਵਾਲਿਆਂ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਸੀ। See the chapterPunjabi Standard Bible3 ਤਾਂ ਉਸ ਮਹਾਨ ਮੁਕਤੀ ਦੀ ਅਣਦੇਖੀ ਕਰਕੇ ਅਸੀਂ ਕਿਵੇਂ ਬਚ ਸਕਾਂਗੇ ਜਿਸ ਦਾ ਵਰਣਨ ਸਭ ਤੋਂ ਪਹਿਲਾਂ ਪ੍ਰਭੂ ਦੇ ਦੁਆਰਾ ਕੀਤਾ ਗਿਆ ਅਤੇ ਸੁਣਨ ਵਾਲਿਆਂ ਨੇ ਸਾਡੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ? See the chapter |