ਇਬਰਾਨੀ 2:14 - ਪਵਿੱਤਰ ਬਾਈਬਲ14 ਉਹ ਬੱਚੇ ਭੌਤਿਕ ਸਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸੱਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ। See the chapterਪਵਿੱਤਰ ਬਾਈਬਲ O.V. Bible (BSI)14 ਸੋ ਜਦ ਬਾਲਕ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ ਤਾਂ ਉਨ੍ਹਾਂ ਵਾਂਙੁ ਉਹ ਆਪ ਵੀ ਇਨ੍ਹਾਂ ਹੀ ਵਿੱਚ ਭਿਆਲ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ14 ਸੋ ਜਿਵੇਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ, ਤਾਂ ਉਨ੍ਹਾਂ ਵਾਂਗੂੰ ਉਹ ਆਪ ਵੀ ਇਨ੍ਹਾਂ ਹੀ ਵਿੱਚ ਸਾਂਝੀ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਸ ਦੇ ਵੱਸ ਵਿੱਚ ਮੌਤ ਹੈ, ਅਰਥਾਤ ਸ਼ੈਤਾਨ ਨੂੰ ਨਾਸ ਕਰੇ। See the chapterਪਵਿੱਤਰ ਬਾਈਬਲ (Revised Common Language North American Edition)14 ਕਿਉਂਕਿ ਸੰਤਾਨ ਵਿੱਚ ਖ਼ੂਨ ਅਤੇ ਮਾਸ ਦੀ ਸਾਂਝ ਹੈ ਇਸ ਲਈ ਯਿਸੂ ਨੇ ਵੀ ਮਨੁੱਖ ਬਣ ਕੇ ਸਾਡੇ ਨਾਲ ਇਹ ਸਾਂਝ ਰੱਖੀ । ਉਹਨਾਂ ਨੇ ਇਹ ਇਸ ਲਈ ਕੀਤਾ ਕਿ ਉਹ ਆਪਣੀ ਮੌਤ ਦੇ ਰਾਹੀਂ ਸ਼ੈਤਾਨ ਦਾ ਨਾਸ਼ ਕਰਨ ਜਿਸ ਦਾ ਮੌਤ ਉੱਤੇ ਅਧਿਕਾਰ ਹੈ See the chapterਪੰਜਾਬੀ ਮੌਜੂਦਾ ਤਰਜਮਾ14 ਕਿਉਂਕਿ ਬੱਚੇ ਮਾਸ ਅਤੇ ਖੂਨ ਦੇ ਹੁੰਦੇ ਹਨ, ਉਸਨੇ ਵੀ ਉਹਨਾਂ ਦੀ ਮਨੁੱਖਤਾ ਵਿੱਚ ਸਾਂਝ ਕੀਤੀ ਤਾਂ ਜੋ ਉਸਦੀ ਮੌਤ ਨਾਲ ਉਹ ਉਸਦੀ ਸ਼ਕਤੀ ਨੂੰ ਤੋੜ ਦੇਵੇ ਜਿਸ ਕੋਲ ਮੌਤ ਦੀ ਸ਼ਕਤੀ ਹੈ ਅਰਥਾਤ ਦੁਸ਼ਟ, See the chapterPunjabi Standard Bible14 ਇਸ ਲਈ ਜਿਸ ਤਰ੍ਹਾਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹਨ ਉਸੇ ਤਰ੍ਹਾਂ ਯਿਸੂ ਵੀ ਇਨ੍ਹਾਂ ਵਿੱਚ ਸਾਂਝੀ ਹੋਇਆ ਤਾਂਕਿ ਆਪਣੀ ਮੌਤ ਦੇ ਦੁਆਰਾ ਉਸ ਦਾ ਅਰਥਾਤ ਸ਼ੈਤਾਨ ਦਾ ਨਾਸ ਕਰੇ ਜਿਹੜਾ ਮੌਤ ਉੱਤੇ ਵੱਸ ਰੱਖਦਾ ਹੈ See the chapter |