Online Bible

- Advertisements -




ਗਲਾਤਿਯਾ 2:14 - ਪਵਿੱਤਰ ਬਾਈਬਲ

14 ਮੈਂ ਦੇਖ ਲਿਆ ਕਿ ਯਹੂਦੀ ਕੀ ਕਰਦੇ ਸਨ। ਉਹ ਖੁਸ਼ਖਬਰੀ ਦੇ ਸੱਚ ਉੱਪਰ ਨਹੀਂ ਤੁਰ ਰਹੇ ਸਨ। ਇਸੇ ਲਈ ਮੈਂ ਪਤਰਸ ਨਾਲ ਇੰਝ ਗੱਲ ਕੀਤੀ ਤਾਂ ਕਿ ਹੋਰ ਸਾਰੇ ਯਹੂਦੀ ਵੀ ਮੇਰੀ ਗੱਲ ਸੁਣ ਲੈਣ। ਮੈਂ ਇਹ ਆਖਿਆ, “ਪਤਰਸ ਤੂੰ ਯਹੂਦੀ ਹੈਂ। ਪਰ ਤੂੰ ਇੱਕ ਯਹੂਦੀ ਵਾਂਗ ਨਹੀਂ ਰਹਿੰਦਾ। ਤੂੰ ਤਾਂ ਗੈਰ ਯਹੂਦੀ ਵਾਂਗ ਰਹਿੰਦਾ ਹੈਂ। ਇਸ ਲਈ ਤੂੰ ਹੁਣ ਗੈਰ ਯਹੂਦੀਆਂ ਨੂੰ ਯਹੂਦੀਆਂ ਵਾਂਗ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?”

See the chapter Copy

ਪਵਿੱਤਰ ਬਾਈਬਲ O.V. Bible (BSI)

14 ਪਰ ਜਾਂ ਮੈਂ ਵੇਖਿਆ ਜੋ ਓਹ ਇੰਜੀਲ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਭਈ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਤਾਂ ਤੂੰ ਕਿਵੇਂ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਬਦੋਬਦੀ ਚਲਾਉਂਦਾ ਹੈਂ?

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

14 ਪਰ ਜਦੋਂ ਮੈਂ ਵੇਖਿਆ ਜੋ ਉਹ ਖੁਸ਼ਖਬਰੀ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਕਿ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਚੱਲਦਾ, ਤਾਂ ਤੂੰ ਕਿਵੇਂ ਗ਼ੈਰ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਜ਼ਬਰਦਸਤੀ ਚਲਾਉਂਦਾ ਹੈਂ?

See the chapter Copy

ਪਵਿੱਤਰ ਬਾਈਬਲ (Revised Common Language North American Edition)

14 ਪਰ ਜਦੋਂ ਮੈਂ ਦੇਖਿਆ ਕਿ ਉਹਨਾਂ ਦਾ ਰਹਿਣ ਸਹਿਣ ਸ਼ੁਭ ਸਮਾਚਾਰ ਦੇ ਸੱਚ ਅਨੁਸਾਰ ਨਹੀਂ ਹੈ ਤਾਂ ਮੈਂ ਪਤਰਸ ਨੂੰ ਉਹਨਾਂ ਸਾਰਿਆਂ ਦੇ ਸਾਹਮਣੇ ਕਿਹਾ, “ਜੇਕਰ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਤਰ੍ਹਾਂ ਰਹਿ ਰਿਹਾ ਹੈਂ ਅਤੇ ਯਹੂਦੀਆਂ ਦੀ ਤਰ੍ਹਾਂ ਨਹੀਂ ਤਾਂ ਤੂੰ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਤਰ੍ਹਾਂ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ ?”

See the chapter Copy

ਪੰਜਾਬੀ ਮੌਜੂਦਾ ਤਰਜਮਾ

14 ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸੱਚਾਈ ਦੇ ਅਨੁਸਾਰ ਨਹੀਂ ਚੱਲ ਰਹੇ ਸਨ, ਮੈਂ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਕੈਫ਼ਾਸ ਨੂੰ ਕਿਹਾ, “ਤੁਸੀਂ ਇੱਕ ਯਹੂਦੀ ਹੋ, ਫਿਰ ਵੀ ਤੁਸੀਂ ਇੱਕ ਗੈਰ ਯਹੂਦੀ ਵਾਂਗ ਰਹਿੰਦੇ ਹੋ ਅਤੇ ਨਾ ਕਿ ਇੱਕ ਯਹੂਦੀ ਵਾਂਗ। ਤਾਂ ਫਿਰ, ਇਹ ਕਿਵੇਂ ਹੈ ਕਿ ਤੁਸੀਂ ਗ਼ੈਰ-ਯਹੂਦੀਆਂ ਨੂੰ ਯਹੂਦੀ ਰੀਤੀ ਰਿਵਾਜਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਦੇ ਹੋ?

See the chapter Copy

Punjabi Standard Bible

14 ਪਰ ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਤਾਂ ਮੈਂ ਸਭਨਾਂ ਦੇ ਸਾਹਮਣੇ ਕੇਫ਼ਾਸ ਨੂੰ ਕਿਹਾ, “ਜੇ ਤੂੰ ਆਪ ਯਹੂਦੀ ਹੋ ਕੇ ਯਹੂਦੀਆਂ ਵਾਂਗ ਨਹੀਂ, ਸਗੋਂ ਗੈਰ-ਯਹੂਦੀਆਂ ਵਾਂਗ ਚੱਲਦਾ ਹੈਂ ਤਾਂ ਫਿਰ ਤੂੰ ਗੈਰ-ਯਹੂਦੀਆਂ ਨੂੰ ਯਹੂਦੀਆਂ ਵਾਂਗ ਚੱਲਣ ਲਈ ਕਿਉਂ ਮਜ਼ਬੂਰ ਕਰਦਾ ਹੈਂ?”

See the chapter Copy




ਗਲਾਤਿਯਾ 2:14

Follow us:

Advertisements


Advertisements